MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

03. ਸੁਣੋ | Listen

ਕੋਈ ਬਿੱਲੀ ਮੇਰਾ ਮਨ ਪੜ੍ਹ ਲੈਵੰਦੀ ਏ, ਤੇ ਆਪਣੀ ਭਾਖਾ ਚ ਮੈਂ-ਨੂੰ …ਊ! ਆਖਦੀ ਏ। ਮੇਰਾ ਘਰ ਦਾ ਨਾਂ ਮਨੂ ਏ।

ਮਨ + ਊ = ਮਨੂ

ਕੋਈ ਬਿੱਲੀ ਮੇਰਾ ਨਾਂ ਲੈਵੰਦੀ ਮੈਂ-ਨੂੰ ਕੋਲ਼ ਆਵਣ ਨੂੰ ਆਖ ਰਹੀ ਏ। ਰੋਹੜੂ ਨੇ ਅੱਜ ਕੋਈ ਬਿੱਲੀ ਜੰਮੀ ਏ, ਜਿਹ-ਨੂੰ ਮੇਰਾ ਨਾਂ ਪਤਾ ਏ। ਵਿਚ- ਵਿਚ ਰੋਹੜੂ ਦੇ ਹਟਕੋਰਿਆਂ ਦੀ ਆਵਾਜ਼ ਵੀ ਆਵੰਦੀ ਏ (ਰੋਹੜੂ: ਨਿੱਕਾ, ਤੇਜ਼ ਵਹਿੰਦਾ ਦਰਿਆ)। ਤੇ ਕਦਿ ਛੱਲ ਦੀ ਆਵਾਜ਼ ਅੰਞ ਕਰ ਆਵੰਦੀ ਏ ਜਿਵੇਂ ਇਸ ਨੇ ਕਿਸੇ ਦਾ ਬੱਚਾ ਮੂੰਹ ਚ ਪਾ ਲਿਆ ਹੋਵੇ- ((ਘੱਪ)) ਅਜਬ ਗੱਲ ਏ, ਆਵਾਜ਼ ਇਤਨੀ ਮੱਧਮ ਏ, ਜਿਵੇਂ ਕੋਈ ਘੜੇ ਚੋਂ ਬੋਲਦਾ ਹੋਵੇ।

ਜਿਵੇਂ ਕੰਨਾਂ ਨੂੰ ਹੈਡਫ਼ੋਨ ਲਾਏ ਹੋਵਣ ਤੇ ਕੋਈ ਉੱਚੀ ਦੇਣੀ ਆਵਾਜ਼ ਮਾਰੇ ਤਾਂ ਅਸੀਂ ਖੋਪਰੂ ਲਾਹ ਕੇ ਬਿਟਰ-ਬਿਟਰ ਤੱਕਦੇ ਵਾਂ, ਕਿਸੇ ਨੇ ਕੁਝ ਆਖਿਆ? ਬਹੁੰ ਉੱਚੀ ਸੱਦਿਆ ਹੋਣੈ ਪਰ ਮੈਂ-ਨੂੰ ਬਹੁੰ ਪੌੱਲਾ ਸੁਣਿਆ।

ਜਦੋਂ ਮੁੜ ਆਵਾਜ਼ ਪਈ ਤਾਂ ਮੈਂ ਜੁੱਤੀ ਪਾ ਲਈ, ਤੇ ਬਿਨਾਂ ਖੜਾਕ ਕੀਤਿਆਂ ਬੂਹਿਓਂ ਬਾਹਰ ਹੋ ਲਿਆ। ਮੈਂ ਆਪਣੇ ਕੰਨ ਸਿਰ ਦੇ ਪਾਸਿਓਂ ਲੁਹਾ ਕੇ ਮੱਥੇ ‘ਤੇ ਲਾ ਲਏ- ਸੁਣੋ—

(ਮ ਨ) ਊ...ਊ...ਊ

ਨੇੜਲੇ ਪਿੰਡ ਦਾ ਪਾਠੀ ਅਜੇ ਸੁੱਤਾ ਏ। ਗਾਂ ਲੰਮੇ-ਲੰਮੇ ਸਾਹ ਲੈਵੰਦੀ ਏ- ਸੁੱਤੀ ਏ। ਸਭ ਸੁੱਤੇ ਨ ਪਏ, ਪਿਆਰੇ ਲਗਦੇ ਨ। ਜਿਹ-ਦੇੇ ਘਰ ਚੋਰੀ ਹੋਈ ਏ ਓਹ ਵੀ ਸੁੱਤਾ ਏ, ਤੇ ਆਪਣਾ ਕੰਮ ਮੁਕਾ ਕੇ ਚੋਰ ਵੀ ਸੌਂ ਗਏ ਨ।

ਗੇਟ ਖੋਹਲਣ ਦਾ ਖੜਕਾ ਹੋਣਾ ਸਾ, ਮੈਂ ਆਪਣੇ ਹੀ ਘਰ ਦੀ ਕੰਧ ਟੱਪ ਕੇ ਦਰਿਆ ਨੂੰ ਹੋ ਲਿਆ। ਸੁੱਤਾ ਪਿਆ ਏ। ਡੱਬਰ (ਵੱਡਾ ਦਰਿਆ) ਚ ਪਏ ਦੋ ਵੱਡੇ ਸਾਰੇ ਪੱਥਰ ਵੀ ਸੁੱਤੇ ਪਏ ਨ। ‘ਕੱਲਾ ਰੋਹੜੂ (ਨਿੱਕਾ ਦਰਿਆ) ਜਾਗਦਾ ਏ।

ਸਾਡੇ ਲੋਕ ਆਖਦੇ ਸਨ ਸੂਰਜ ਡੁੱਬਿਆਂ ਰੋਹੜੂ ਨਹੀਂ ਟੱਪੀਦਾ। ਮੇਰਾ ਖਿ਼ਆਲ ਸਾ ਓਹ ਅਜਿਹਾ ਇਸ ਲਈ ਆਖਦੇ ਹੋਣੇ ਨ, ਕਿ ਨਿਆਣੇ ਪਿੰਡ ਛੱਡ ਕੇ ਸ਼ਹਿਰ ਦੇ ਰਾਹ ਨਾ ਪੈਣ। ਬਹੁਤੇ ਨਿਆਣੇ ਜੋ ਸ਼ਹਿਰ ਨੂੰ ਜਾਵੰਦੇ ਸਨ, ਸਮਾਂ ਪਾ ਕੇ ਸ਼ਹਿਰ ਚ ਹੀ ਘਰ ਪਾ ਲੈਵੰਦੇ, ਤੇ ਕਦਿ-ਕਦਾਹੀਂ ਪਿੰਡ ਫੇਰਾ ਪਾਵੰਦੇ। ਸੋ ਰੋਹੜੂ ਦਾ ਡਰਾ ਪਾਵਿਆ ਹੋਣਾ ਨਿਆਣਿਆਂ ਨੂੰ , ਤਾਂ ਜੋ ਓਹ ਪਿੰਡ ਚ ਹੀ ਟਿਕੇ ਰਹਿਣ? ਘਰ ਉੱਪਰ ਕੋੱਠਾ ਪਾਵਣ, ਹੱਥੀਂ ਅੰਨ ਉਗਾਵਨ, ਤੇ ਰੂਸੀਆਂ ਦੀ ਚੱਕੀ ਤੋਂ ਆੱਟਾ ਪਿਸਾ ਕਰ ਖਾਵਨ? ‘ਕ ਨਹੀਂ? ਤਿਨ੍ਹੀਂ–ਦਿਨ੍ਹੀਂ ਮੈਂ ਆਪਣੇ ਸੁਹੇਲੇ-ਸੁਹੇਲੀਆਂ ਨਾਲ਼ ਸ਼ਾਮਾਂ ਨੂੰ ਪਿੰਡ ਦੇ ਬਾਹਰ ਨਿੱਕੀ ਢੱਕੀ ‘ਤੇ ਖੇਡਣ ਜਾਵੰਦਾ ਸਾਂ। ਢੱਕੀ ਰੋਹੜੂ ਪਾਣੀ ਦੇ ਐਨ ਕੰਢੇ ‘ਤੇ ਏੇ। ਦਿਨ ਚ ਰੋਹੜੂ ਆਪ ਨਹੀਂ ਜਗਦਾ, ਜਾਂ ਕਹਿ ਲਓ ਪਤਾ ਨਹੀਂ ਲਗਦਾ, ਕਿਓਂਕਿ ਦਿਨ ਦੀ ਆਪਣੀ ਰੋਸ਼ਨੀ ਹੋਵੰਦੀ ਏ। ਸੂਰਜ ਢਲਿ਼ਆਂ ਏਹਦਾ ਪਾਣੀ ਨਿੰਮਾਂ-ਨਿੰਮਾਂ ਚਮਕਣ ਲਗਦਾ ਏ। ਜਦੋਂ ਇਹ ਦੌੜਦਾ ਏ ਤਾਂ ਚੰਨ ਦੀਆਂ ਤਾਰਾਂ ਬਣ ਜਾਵੰਦੀਆਂ ਨ। ਇਹ ਗੱਲ ਚੰਨ ਨੂੰ ਜ਼ਰਾ ਵੀ ਚੰਗਾ ਨਹੀਂ ਲਗਦੀ, ਤੇ ਓਹ ਦਬੀ ਜਿਹੀ ਆਵਾਜ਼ ਪਾਣੀ ਨੂੰ ਆਖਦਾ ਏ, “ਹੁੜ-ਹੁੜ, ਹੁੜ-ਹੁੜ!”

Earth_and_Moon
ਛੇਵੀਂ ਚ ਪੜ੍ਹਦੇ ਸਾਇੰਸਦਾਨ ਕਰਨ ਬੁੜ-ਬੁੜ, “ਪਾਣੀ ਦੇ ਤੇਜ਼ ਵਹਾਅ ‘ਕਾਰਨ’ ਪਾਣੀ ਇਹ ਪੈਵੰਦਾ ਚੰਨ ਦਾ ਪ੍ਰਤੀਬਿੰਬ ਅੱਗੇ ਨੂੰ ਸਲਿਪ ਕਰਦਾ ਲਗਦਾ ਹੈ, ਜਿਸ ਕਾਰਨ ਪਾਣੀ ਜਗਦਾ ਪ੍ਰਤੀਤ ਹੋਵੰਦਾ ਹੈ।” ਯਾਨੀ ਜਦੋਂ ਵੀ ਥੋੜਾ ਜਿਹਾ ਮਜ਼ਾ ਆਵਣ ਲਗਦਾ, ਸਾਇੰਸਦਾਨ ਖੋੱਤਾ ਖੁਹ ਚ ਸੁੱਟ ਦਿਆ ਕਰਨ। ਮੈਂ ਓਦੋਂ ਸੋਚਦਾ ਸਾਂ ਕਿ ਵੱਡਾ ਹੋ ਕੇ ਮੈਂ ਕੋਈ ਬਹੁਤਾ-ਵੱਡਾ ਸਾਇੰਸਦਾਨ ਬਣਾਂਗਾ, ਤੇ ਪ੍ਰਕਾਸ਼ ਸੰਸਲੇਸ਼ਣ ਤੋਂ ਜੰਮੇ ਓਨ੍ਹਾਂ ਨਿੱਕੇ ਸਾਇੰਸਦਾਨਾਂ ਦੀ ਧਾਰਨਾ ਗ਼ਲਤ ਸਾਬਿਤ ਕਰਾਂਗਾ।

ਕੋਈ ਬਿੱਲੀ ਮੇਰਾ ਮਨ ਪੜ੍ਹ ਲੈਵੰਦੀ ਏ, ਤੇ ਆਪਣੀ ਭਾਖਾ ਚ ਮੈਂ-ਨੂੰ …ਊ! ਆਖਦੀ ਏ। ਮੇਰਾ ਘਰ ਦਾ ਨਾਂ ਮਨੂ ਏ।

ਮਨ + ਊ = ਮਨੂਅ...
How are you holding, Mnu...?

ਕੋਈ ਬਿੱਲੀ ਮੇਰਾ ਨਾਂ ਲੈਵੰਦੀ ਮੈਂ-ਨੂੰ ਕੋਲ਼ ਆਵਣ ਨੂੰ ਆਖ ਰਹੀ ਏ। ਰੋਹੜੂ ਨੇ ਅੱਜ ਕੋਈ ਬਿੱਲੀ ਜੰਮੀ ਏ, ਜਿਹ-ਨੂੰ ਮੇਰਾ ਨਾਂ ਪਤਾ ਏ।

ਮੇਰਾ ਨਾਂ

ਮਨੂ...

ਕੋਈ ਬਿੱਲੀ ਮੇਰਾ ਨਾਂ ਰੱਖਦੀ ਏ, ਧਾਰਦੀ ਏ, ਲੈਵੰਦੀ ਏ।

At night, everything seems to be listening.

A cat calls a name from somewhere beyond the house. The village sleeps. The river does not. Even the moon seems to answer.

The question is not quite who is calling. It is whether the name already belongs to whoever is listening.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments

←Previous | Index | Next →