08. ਕਿਤਨੇ ਆਦਮੀ ਥੇ। Two Worlds
ਮੈਂ: ਪਰ ਬੀਬੀਆਂ ਦੋ ਨ। ਇਕ ਜਿਹੜੀ coffee ਪਿਲਾ ਗਈ ਏ ਤੇ ਦੂਜੀ, ਜਿਹ-ਦੇ ਨਾਲ਼ ਮੈਂ ਅਜੇ coffee ਪੀਵਣ ਜਾਣਾ ਏ।
x।y: Wait. Is she not one and the same person?
x।y: ਬਾਰੇ ਅੱਗੇ ਜਾ ਕਰ ਦਸਦਾ ਵਾਂ, ਪਰ ਇਹ ਜੋੜੀ ਵੀ ਹੈ ਵੇ। ਇਹ ਮੇਰੇ ਸਿਰ ਚ ਰਹਿੰਦੇ ਨੇ ਤੇ ਅਕਸਰ ਮੇਰੇ ਲਿਖੇ ‘ਚੋਂ ਕਿੜਾਂ ਕੱਢਦੇ ਨ। ਤਾਂ ਮੈ-ਨੂੰ ਲਿਖਣਾ ਬੰਦ ਕਰ ਏਨ੍ਹਾਂ ਦੀ ਨੁਕਤਾ-ਚੀਨੀ ਦਾ ਜਵਾਬ ਦੇਣਾ ਪੈਵੰਦਾ ਏ।
ਅਗਾਉਂ ਖਿਮਾਂ। ਮੈਂ (x।y ਨੂੰ ): ਨਹੀਂ ਨਹੀਂ। ਤੁਸੀਂ ਵੇਖੀ-ਸੁਣੀ ਸਮਝ ਰਹੇ ਓ। ਤੁਹਾਂ ਦੀ ਸੋਚ ਮੁਤਾਬਿਕ ਜੇ ਦਿਸਦੀ ਤੇ ਚਿਤਵੀ ਸ਼ੈਅ ਏਕੋ ਜੈਸੀ ਹੋਵੇ ਤਾਂ ਓਹ ‘ਇਕ ’ ਹੀ ਹੋਣੀ ਚਾਹੀਦੀ ਏ। ਇਕੋ ਜਿਹੀਆਂ ਚੀਜ਼ਾਂ, ਇਕੋ ਜਿਹੀਆਂ ਹੋਵੰਦੀਆਂ ਨ- ਪਰ ਜ਼ਰੂਰੀ ਨਹੀਂ ਇਕ ਹੀ ਚੀਜ਼ ਹੋਣ। ਇਹ ਤਾਂ ਮਹਿਜ਼ ਸਬਬ ਏ ਕਿ ਮੇਰੇ ਸਿਰ ਚ ਉੱਗੀ ਚੀਜ਼ ਵੀ ਵੈਸੀ ਹੀ-ਹੈ, ਜੈਸੀ ਮੇਰੇ ਸਾਮ੍ਹਣੇ ਖਲੋਤੀ ਹੈ ਵੇ। ਦਿਸਦੀਆਂ ਚੀਜ਼ਾਂ ਵਰਗੀਆਂ ਚੀਜ਼ਾਂ ਸਿਰ ਚ ਵੀ ਹੋਵੰਦੀਆ ਨ- ਪਰ ਰਤੱ ਫਰਕ ਨਾਲ਼। ਬੰਦਾ ਭਾਵੇਂ ਦਿਸਦਾ-ਹੋਂਦਾ ‘ਕੱਲਾ ਹੀ ਏ, ਪਰ ਬੰਦਾ ਬਣਨਾ ‘ਕੱਲੇ ਬੰਦੇ ਦਾ ਕੰਮ ਨਹੀਂ ਹੋਵੰਦਾ। ਮੈਂ ਆਪਣੀਆਂ ਲੱਤਾਂ-ਬਾਹਵਾਂ ਤੇ ਸਿਰ ਆਦਿ ਨੂੰ dismember ਕਰ ਲੈਵੰਦਾਂ ਵਾਂ, ਤਾਂ ਕਿ ਸਭ ਤੋਂ ‘ਕੱਲੇ-‘ਕੱਲੇ ਬੰਦੇ ਦਾ ਕੰਮ ਲਿਆ ਜਾ ਸਕੇ। Problem ਇਹ ਹੋਵੰਦੀ ਏ ਕਿ ਵੇਖਣ ਨੂੰ ਤਾਂ ਬੰਦਾ ਇਕ ਹੀ ਲਗਦਾ ਏ, ਪਰ ਜੀਆਂ ਦੀ ਗਿਣਤੀ ਵਧ ਜਾਵੰਦੀ ਏ। ਤਿੰਨ-ਚਾਰLeanne, ਤੇ ਮਣਾ-ਬੱਧੀ coffee ਦੇ ਖਾਲੀ ਕੱਪ। ਸਭ ਦੀLeanne ਵੀ ਵੱਖੋ-ਵੱਖਰੀ ਏ।
There are two Leannes.
Or perhaps there are several. One sits across from the narrator, while another has already taken up residence in his head, alongside kitchens, roads, cats, people, and other things he has carried with him.
For now, the narrator has only one practical concern: walk carefully. There is a lot inside the head, and things can fall out.