13. ਡੁਬਦਾ ਬੇੜਾ। Mayday
ਜਹਾਜ਼ ਕੀ ਰਾਣੀ ਰਸੋਈ ਦੇ ਐਨ ਵਿਚਕਾਰ ਖਲੋਤੀ ਲਾਲ-ਕਿਤਾਬ ਵਿਚੋਂ ਹੋਣੀ ਤੋਂ ਬਚਣ ਦੇ ਨੁਸਖੇ ਉੱਚੀ ਦੇਣੀ ਪੜ੍ਹ ਰਹੀ ਏ। ਓਹ ਨੂੰ ਪਤਾ ਏ ਕਿ ਟਟੀਹਰੀ ਨੂੰ ਗਲਤੀ ਲੱਗੀ ਏ। ਓਹ ਵੀ ਚਾਹੁੰਦੀ ਏ ਕਿ ਬਿੱਲੂ ਨਾ ਡਰੇ, ਤੇ ਸਭ ਕੁਝ ਠੀਕ ਹੋ ਜਾਵੇ। ਸਾਰੇ ਰਸੋਈਏ ਨਿਆਣਿਆਂ ਨੂੰ ਰੋਹੜੂ ਚੋਂ ਬਾਹਿਰ ਕੱਢਣ ਚ ਲੱਗੇ ਨ। ਸਭਨਾਂ ਦੇ ਹੱਥ ਚੌਹੀਂ ਪਾੱਸੀਂ, ਪਰ ਕੰਨ ਓਸ ਦੀ ਕਿਤਾਬਤ ਚ ਲੱਗੇ ਨ। ਰੌਲ਼ੇ ਚ ਮੈਨੂੰ ਅੱਧੇ ਨਿਰਦੇਸ ਸੁਣੀਂਦੇ ਹੀ ਨਹੀਂ, ਪਰ ਹਰ ਮਿੰਟ ਬਾਅਦ ਓਹ ਉੱਚੀ ਦੇਣੀ ਮੇਰਾ ਨਾਂ ਲੈਵੰਦੀ ਏ। ਜਿਵੇਂ ਕੋਈ ਬਹੁੰ ਦੂਰੋਂ ਬਹੁੰ ਉੱਚੀ ਦੇਣੀ ਕੁਝ ਆਖੇ, ਪਰ ਤੁਹਾਂ-ਨੂੰ ਸੁਣੇ ਨਾ। ਲੱਤਾਂ ਦੀ ਪੌੜੀ ‘ਤੇ ਚੜ੍ਹਿਆ ਮੈਂ ਧਿਆਨ ਨਾਲ਼ ਸੁਣਦਾ ਰਿਹਾ।
“ਮਨੂਅ! How are you holding up?”
ਮੇਰਾ ਨਾਂ।
ਨਾਂ।
ਨ
ਮੈਂ ਕੱਪ-ਪਲੇਟਾਂ ਨੂੰ ਚਿੱਟੀ ਘੱਝ ਚ ਨੁਹਾ, ਮੁਰਗਾਬੀਆਂ ਵਾਂਙ ਉਡਾ ਰਿਹਾ ਵਾਂ। ਮੇਰਾ ਪਰੋਜੲਚਟ ਲੰਮਾ ਏ। ਰਸੋਈਏ ਰੋਟੀ ਪਕਾ ਕਰ ਤੁਰ ਜਾਵਣ ਤਾਂ ਬਹੁਤਾ ਕੰਮ ਭਾਂਡੇ-ਮਾਸਟਰ ਦਾ ਹੀ ਹੋਂਦਾ ਏ। ਭੁੱਖੇ ਲੋਕ ਦੋ-ਚਾਰ ਪਲੇਟਾਂ ਨਾਲ਼ ਖੇਡ੍ਹ ਕੇ ਜਾਂ ਤੋੜ੍ਹ ਕੇ ਹੀ ਰੋਟੀ ਖਾਵੰਦੇ ਨ। ਮੈਂ ਪੰਜਾਹ ਸੁੱਚੀਆਂ ਪਲੇਟਾਂ ਤੋਰਦਾ ਵਾਂ, ਜਹਾਜ਼-ਰਾਣੀ ਜੂਠੀਆਂ ਦੇ ਚਾਰ ਟੋਕ੍ਹਰੇ ਮੇਰੇ ਸਾਮ੍ਹਣੇ ਲਿਆ ਧਰਦੀ ਏ ਤੇ ਪੁਛੱਦੀ ਏ, "You got this ਮਨੂਅ’?"
How are you doing,ਮਨੂਅ’?
Holding up somehow!
ਇਤ-ਥਾਂ ਮੈਂ ਆਪ ਰੋਟੀ ਖਾਵਣ ਆਇਆ ਸਾਂ, ਪਰ ਮੇਰੀ ਭੁੱਖ ਹੋਰ ਨਿਕਲੀ।
ਕੁਝ ਗਵਾਚ ਜਾਵੇ ਤਾਂ ਕੁਝ ਲੱਭ ਜਾਵੰਦਾ ਏ। ਜਦੋਂ ਦਿਲ ਨਹੀਂ ਲਗਦਾ, ਤਾਂ ਵੀ ਚੰਗਾ ਲਗਦਾ ਏ, ਤੇ ਅੰਞ ਲੱਗਣਾ ਰਤਾ ਚੰਗਾ ਨਹੀਂ ਲਗਦਾ, ਭਾਰਾ ਲਗਦਾ ਏ। ਇਤਨਾ ਕੁ ਭਾਰ ਏ ਤੇਰਾ/ਮੇਰਾ। ਪਰ ਇਤ ਥਾਂ ਅਸੀਂ ਆਵੰਦੇ ਹੀ ਖੇਹ ਖਾਵਣ ਵਾਂ।
ਚੇੱਤਾ ਰੱਖੋ ਤਾਂ ਚੇੱਤਾ ਰਹਿੰਦਾ ਏ, ਪਰ ਰੱਖੇ ਕੌਣ? ਚੇੱਤਾ ਰੱਖੋ ਤਾਂ ਓਹ ਹੁਣ ਦੇ ਐਨ ਵਿਚਕਾਰ ਪੁੰਗਰ ਪੈਵੰਦਾ ਏ, ਸਾਰੀ ਥਾਂ ਮੱਲ ਬਹੁੰਦਾ ਏ, ਚੇੱਤਾ ਕਰਨ ਵਾਲ਼ੇ ਨੂੰ ਖਾ ਜਾਵੰਦਾ ਏ— ((ਘੱਪ))
ਪਰ ਪਤਾ ਨਹੀਂ ਲਗਦਾ ਕਿਹੜੇ ਵੇਲ਼ੇ ਦਾ ਚੇੱਤਾ ਸਾ। ਐਵੇਂ ਸਾਂਭਣ ਦੀਆਂ ਆਦਤਾਂ, ਕੁਝ ਨਹੀਂ ਸਾਂਭ ਹੋਂਦਾ। ਐਵੇਂ ਸਾਂਭ ਰੱਖਿਆ ਨਵੀਂ ਲੁੰਗਰ ਫੜੀ ਜਾਵੰਦਾ ਏ, ਹੋ-ਗਿਆ ਹੀ ਮੁੜ੍ਹ-ਮੁੜ੍ਹ ਹੋਈ ਜਾਵੰਦਾ ਏ ਓਹ ਵੀ ਹੋਰ ਦਾ ਹੋਰ ਬਣ ਕੇ।
ਹੁਣ ਕੋਈ ਸਮਾਂ ਨਹੀਂ ਹੋਂਦਾ
ਕੋਈ ਮਿਲ਼ ਗਈ ਖ਼ਾਦ ਹੋਂਦੀ ਏ
ਗੋਹਾ ਹੋਂਦਾ ਏ,
ਸਿਆਪਾ ਹੋਂਦਾ ਏ
ਸ਼ੁਕਰ ਹੋਂਦਾ ਏ,
ਯੱਭ ਹੋਂਦਾ ਏ
ਗਲ ਪਿਆ ਢੋਲ੍ਹ ਹੋਂਦਾ ਏ
ਤੇ ਕੋਈ ਜਹਾਜ਼-ਰਾਣੀ
ਡਗੇ-‘ਤੇ-ਡਗਾ ਲਾਵੰਦੀ ਏ।
ਮੇਰੇ ਅੰਦਰ ਕੋਈ ਬੜਬੋਲਾ ਪਾਗਲ ਤਕੜਾ ਹੋ ਜਾਵੰਦਾ ਏ, ਤੇ ਨੱਚਣ ਬਹਿ ਜਾਵੰਦਾ ਏ, ਓਹ ਵੀ Leanne ਦਾ ਹੱਥ ਫੜ ਕੇ। ਮੈਂ ਚੌਵੀਂ ਘੰਟੇ ਦੌੜਦਾ ਵਾਂ ਰਹਿੰਦਾ। ਜੇ ਓਸ ਪਾਗਲ ਨੇ ਮੈਨੂੰ ਫੜ ਲਿਆ ਤਾਂ ਢਾਹ ਲੈਣਾ ਏ।
ਸੁਕਰਾਤੀ ਕੰਜਰ ਬਾਲ-ਰਿਹਾੜੀ
ਸੀਟੀ ਵਜਾਵੇ ਅਰ ਗਾਵੇ:
“ਪਾਗਲਾਂ ਦੇ ਡੋਬ ਰੱਬਾ ਬੇੜੇ
ਤੇ ਸੁਹਣਿਆਂ ਨੂੰ ਆਪ ਰੱਖ ਲੈ”
ਕੋਈ ਮੈਂ-ਨੂੰ ਆਵਾਜ਼ ਮਾਰੋ । ਮੈਂ-ਨੂੰ ਪਤਾ ਲੱਗੇ । ਮੈਂ ਹੈ ਵਾਂ।
The kitchen has become a ship in distress.
There is hunger, noise, steam, broken plates, a captain with a red book, and a name being called from somewhere in the middle of it all.
But the narrator’s hunger is becoming difficult to locate. It moves between the stomach, the work, the book, memory, Leanne, and the strange feeling that everything happens a little late.
Something cracks. Something disappears. Something opens.
And somewhere inside the sinking ship, someone is calling his name.