MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

17. ਪਾਰਟੀ ਦੀ ਅੰਦਰੂਨੀ ਲੜਾਈ| InFight

ਦਿਲ ਨੂੰ ਤੁਨਕਾ ਪੈਵੰਦਾ ਏ ਤਾਂ ਦਿਮਾਗ ਵੀ ਹਿੱਲ ਜਾਵੰਦਾ ਏ। ਇਹ ਪੁੱਠੀ ਗੱਲ ਏ, ਪਰ ਜੇ ਏਹ-ਨੂੰ ਮੁੜ ਪੱੁਠੀ ਕਰ ਦਿਓ, ਇਹ ਤਾਂ ਵੀ ਪੁੱਠੀ ਹੀ ਰਹਿੰਦੀ ਏ। ਪਤਾ ਨਹੀਂ ਇਹ ਤੁਨਕਾ ਪਹਿਲਾਂ ਕਿਸ ਨੂੰ ਪੈਵੰਦਾ ਏ, ਦਿਲ ਨੂੰ ਜਾਂ ਦਿਮਾਗ ਨੂੰ । ਪਰ ਜਦੋਂ ਪੈਵੰਦਾ ਏ ਤਾਂ ਦੋਹਾਂ ਨੂੰ ਪਤਾ ਲਗਦਾ ਏ, ਤੇ ਇਹ ਇਕ-ਦੂਜੇ ਦਾ ਨਾਓਂ ਲਾਈ ਜਾਵੰਦੇ ਨ। ਐਪਰ ਚਲਦੇ crisis ਦੌਰਾਨ ਇਕ-ਦੂਜੇ ਦੀ ਸੁੱਖ ਵੀ ਪੁੱਛੀ ਜਾਵੰਦੇ ਨ।

ਅੱਖਾਂ ਆਖਣ, ਅਸਾਂ Leanne ਸਭ ਤੋਂ ਪਹਿਲੋਂ ਵੇਖੀ। ਦਿਲ ਆਖੇ, ਮੈਂ ਸਭ ਤੋਂ ਪਹਿਲੋਂ ਬੁੱਝੀ। ਮਖਾਂ, ਓਏ ਖੋਤਿਓ! ਤੁਹਾਡੇ ਵੇਖੇ ਚਾਹੇ ਤੋਂ ਪਹਿਲਾਂ ਵੀ Leanne ਹੈ ਸੀ। ਓਦ੍ਹੇ ਹੋਵਨ ਲਈ ਤੁਹਾਡਾ ਹੋਣਾ ਜ਼ਰੂਰੀ ਨਹੀਂਂ।

ਅੱਖਾਂ(ਅ) ਤੇ ਦਿਲ(ਦ) ਪੁੱਛਣ, “ਫਿਰ ਅਸੀਂ ਕੌਣ ਹੋਈਆਂ, ਤੇ ਸਾਡਾ ਘਰ ਕਿਹੜਾ ਹੋਇਆ?”

ਮੈਂ-ਹੈਂ— “ਜਿਸ ਪਿੰਡੇ ਤੁਸੀਂ ਜੜੀਆਂ ਓ, ਓਹੀ ਤੁਹਾਡਾ ਘਰ ਏ।”

- ਅਸਾਂ ਦਾ ਘਰ? ਓਹ ਤੇ ਤੁਸਾਂ ਦਾ ਘਰ ਏ। ਅਸੀਂ ਸਾਰੇ ਤਾਂ ਬਾਹਿਰ ਵੱਲ ਵੇਖਦੇ ਵਾਂ, ਦੁਨੀਆਂ ਪੈਦਾ ਕਰਦੇ ਵਾਂ।

ਮੇਰਾ ਘਰ ਤੁਹਾਂ ਦਾ ਹੀ ਬਣਿਆ ਏ। ਓਹ ਇਕ ਖਾਲੀ ਥਾਂ ਏ ਜਿਹੜੀ ਤੁਹਾਂ ਨੇ ਮੇਰੇ ਲਈ ਡੱਕ ਕੇ ਰੱਖੀ ਏ।

- ਬਾਹਿਰ ਦੁਨੀਆਂ, ਅੰਦਰ ਖਾਲ੍ਹੀ ਥਾਂ— ਬੰਦਾ ਕਿੱਥੇ ਵੈ?

x|y : ਓਹ ਬੰਦਾ busy, ਏ, ਕਿਹੇ ਦੇ ਪਿੱਛੇ ਲੱਗਿਆ ਏ।

ਮੈਂ ਅਜੇ ਜਵਾਬ ਗੰਢ ਹੀ ਰਿਹਾ ਸਾਂ, ਮੇਰੀਆਂ ਲੱਤਾਂ ਆਖਣ ਲੱਗੀਆਂ, “ਕੌਣ ਕਿਸ ਦੇ ਪਿੱਛੇ ਲੱਗਿਆ ਏ? ਅਸੀਂ ਤਾਂ ਇਹ ਸਮਝ ਬੈਠੀਆਂ ਸਾਂ ਕਿ ਸਾਰੀਆਂ ਧਿਰਾਂ ਆਪੋ-ਆਪਣਾ ਦਿਮਾਗ ਵਰਤਣਗੀਆਂ, ਕਿਸੇ ਦੇ ਪਿੱਛੇ ਨਹੀਂ ਲੱਗਣਗੀਆਂ?

ਏਨੇ ਨੂੰ ਮੇਰੇ ਲੱਕ, ਮੂੰਹ ਤੇ ਹੋਰ ਚੀਜ਼ਾਂ ਨੇ ਵੀ ਮੇਰਾ ਸਵਾਂਙ ਲਾਵੰਦਿਆਂ, ਗੁਰਸ਼ਰਨ ਸਿੰਘ ਦੀ ਆਵਾਜ਼ ਚ ਰੌਲ਼ਾ ਪਾ ਲਿਆ,

“ਉੱਚੀ-ਦੇਣੀ ਬੋਲੋ, ਕੌਣ-ਕੌਣ ਕਿਸ-ਕਿਸ ਦੇ ਨਾਲ਼ ਜਾਂ ਪਿੱਛੇ ਲੱਗਿਆ ਏ। ਝੂਠ ਬੋਲਣ ਦੀ ਕੋਈ ਲੋੜ ਨਹੀਂ। ਅਸੀਂ ਸਿਰਫ਼ ਸਾਰੀ ਗੱਲ ਸਮਝਣਾ ਚਾਹਵੰਦੇ ਆਂ।”

ਸਾਰੇ ਠਹਾਕੇ ਮਾਰ ਕੇ ਹੱਸਣ ਲੱਗ ਪਏ ਤਾਂ ਮੈਂ ਬਹੁੰ ਕੱਚਾ ਪੈ ਗਿਆ। ਮੈਂ ਇਨ੍ਹਾਂ ਨੂੰ ਹੱਥੀਂ ਪਾਲ਼ ਵੱਡਿਆਂ ਕੀਤਾ ਸਾ ਇਹ ਕੁਝ ਸੁਨਣ ਨੂੰ । ਮੇਰਾ ਦਿਲ ਮੁੱਠੀ ਚ ਹੋ ਗਿਆ। ਮਖਾਂ

ਤੁਸੀਂ ਸਾਰੇ ਮੇਰੇ ਨਾਲ਼ ਲੱਗੇ ਓ ਕੰਜਰੋ, ਜਿਨ੍ਹਾਂ ਨੂੰ ਸਾਰਾ ਦਿਨ ਢੋਈ ਫਿਰਦਾ ਵਾਂ, ਤੇ ਹਾਂ! ਮੈਂ ਕਿਸੇ ਹੋਰ ਨਾਲ਼ ਵੀ ਲੱਗਣ ਦਾ ਯਤਨ ਕਰ ਰਿਹਾ ਵਾਂ, ਪਰ ਤੁਸਾਂ-ਨੂੰ ਸਿਰਫ਼ ਆਪਣੇ ਹਿੜ-ਹਿੜ ਨਾਲ਼ ਮਤਲਬ ਏ। ਮੈਂ ਬੰਦਾ ਵਾਂ, ਤੇ ਬੰਦਿਆਂ ਵਾਲ਼ੇ ਕੰਮ ਕਰਦਾ ਵਾਂ।
ਮੇਰੇ ਕੰਨ ਬਹੁਤੇ ਮੂੰਹਫਟ ਨ, ਆਖਣ ਲੱਗੇ, “ਕੰਮ ਤਾਂ ਵੀਰ ਜੀ ਸਾਰਾ ਅਸੀਂ ਕਰਦੇ ਵਾਂ, ੲਵੲਨ ਬਚਪਨ ਤੋਂ। ਤੁਸੀਂ ਐਵੇਂ ਹੀ “ਮਸ਼ਹੂਰੀ ਕੰਪਨੀ ਦੀ” ਕਰੀ ਜਾਵੰਦੇੇ ਓ”। ਇਹ ਗੱਲ ਸੁਣ ਕੇ ਮੇਰੇ ਗਲ਼ ਚ ਏਡਾ ਲੇਅਬਾ ਲੱਥ ਆਇਆ।

ਮਖਾਂ (ਲੰਮਾ ਭਾਸ਼ਣ):

ਦੱਸੋ ਮੈਨੂੰ, ਕੌਣ ਹੱਡ-ਭਨਾਵੰਦਾ ਏ ਰੋਜ਼ ਓਸ ਭੁੱਖ ਦੇ ਹਸਪਤਾਲ਼ ਚ ਜਾ ਕੇ, ਉਹ ਵੀ ਇਕ ਤੀ੍ਰਮਤ ਪਿੱਛੇ? ਕੌਣ ਮੈਨੂੰ ਦਿਨ ਰਾਤ ਪਰੇਸ਼ਾਨ ਕਰਦਾ ਏ ਕਿ ਅੱਜ ਲੱਤ-ਪੀੜ ਹੋਂਦੀ ਏ ਰਹਿਣ ਦੇ? ਅੱਜ ਮਨ ਨਹੀਂ, ਕੰਮ ‘ਤੇ ਨਾ ਜਾ? ਏਨ੍ਹਾਂ ਬੜਬੋੱਲੇ x|y ਸਮੇਤ ਤੁਹਾਡੇ ਸਾਰਿਆਂ ਖਿ਼ਲਾਫ਼ ਮੈਂ ਰੋਜ਼ ਲੜਦਾ ਵਾਂ, ਭਾਵੇਂ ਆਖਣ ਨੂੰ ਤੁਸੀਂ ਮੇਰੇ ਹੀ ਓ। ਇਹ ਕਹਿਣਾ ਕਿ ਮੈਂ ਬੰਦਾ ਨਹੀਂ? ਕੋਈ ਜਾਅਲੀ ਕੰਪਨੀ ਵਾਂ? ਲੱਤਾਂ ਨੇ ਕੀ ਲੈਣਾ Leanne ਕੋਲ਼ੋਂ? ਦਿਮਾਗ ਤਾਂ ਉਂਝ ਹੀ ਬਿਨਾਂ ਤਾਲ਼ੇ ਵਾਲ਼ਾ ਗੋਦਾਮ ਏ, ਚੂਹਿਆਂ ਦੀ ਪੰਢ। ਪੈਰ ਤਾਂ ਮੰਨਦੇ ਨੇ ਤੁਰਨ ਤਾਈਂ ਜੇ ਨਵੀਂ ਜੁੱਤੀ ਲੈ ਕੇ ਦੇਵਾਂ। ਤੁਸੀਂ ਸਾਰੇ ਤਾਂ ਪਾਣੀ ਦਾ ਘੁੱਟ ਵੀ ਉੱਠ ਕੇ ਨਹੀਂ ਪੀਵੰਦੇ, ਮੈ-ਨੂੰ ਆਪ ਹੀ ਪੀਣਾ ਪੈਵੰਦਾ ਏ। ਤੇ ਕਹਿੰਦੇ E ਮੈਂ ਹੈ-ਹੀ ਨਹੀਂ? ਬਿਨਾਂ ਬੰਦੇ, ਬੰਦਾ ਕੀ ਹੋਵੰਦਾ ਏ? ਹੱਥਾਂ-ਪੈਰਾਂ ਦੀ assemblage?
Gestalt psychology and food
ਤੁਹਾਨੂੰ ਦੱਸ ਦੇਵਾਂ, ਕਿ ਪੈਵੰਦੀ ਬੰਦੇ ‘ਤੇ ਹੀ ਏ, ਤਾਂ ਬੰਦੇ ਨੂੰ ਹੀ ਬੰਦੇ ਦੀ ਲੋੜ ਹੋਂਦੀ ਏ। ਤਾਂ ਬੰਦਾ, ਬੰਦਾ ਹੋਂਦਾ ਏ ਤੇ ਹੱਥ-ਪੈਰ ਓਦ੍ਹੇ ਹੱਥ-ਪੈਰ ਹੁੰਦੇ ਨ। ਬੰਦੇ ਨੂੰ ਬਹੁਤਾ ਦਿਲ ਚ ਰੱਖਣਾ ਪੈਵੰਦਾ ਏ, ਭਾਵੇਂ ਦਿਲ ਮੰਨੇ ਨਾ ਮੰਨੇ। ਤੁਸੀਂ ਸਾਰੇ ਦੌੜੀ ਫਿਰਦੇ ਲਭਦੇ ਓ, ਮੈਂ ਖਾਲੀ ਥਾਂ ਚ ਲੁਕ ਕੇ ਰਹਿੰਦਾ ਵਾਂ (ਕਿਸੇ ਨੂੰ ਦੱਸਿਓ ਨਾ)। ਮੈਂ ਜਿਸ ਦਿਨ ਲੱਭ ਗਿਆ, ਤੁਹਾਡੀ ਸ਼ਾਮਤ ਆ ਜਾਣੀ ਏ। ਤਾਂ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਕੁੱਛੜ ਚੁੱਕੀ ਮੇਲਾ ਵਿਖਾਵਣ ਲੈ ਜਾਵੰਦਾਂ- ਕਿ ਵੇਖ ਲਓ, ਤੇ ਘਰ ਨੂੰ ਚਲੋ। ਤੁਹਾਨੂੰ ਕੀ ਫ਼ਰਕ ਪੈਵੰਦਾ ਏ ਕਿ Leanne ਕਿਹੜੀ ਏ ਤੇ ਧੋਨ ਕਿਹੜਾ? ਤੁਹਾਡੇ ਭਾਵੇਂ ਦੋਵ੍ਹੇਂ ਇਕੋ ਜਿਹੇ ਬੰਦੇ ਨ। ਬੰਦਾ ਹੀ ਬੰਦੇ ਦਾ difference ਦੱਸ ਸਕਦਾ ਏ, ਗੋਡੇ ਜਾਂ ਪੈਰ ਨਹੀਂ।

ਮੈਂ ਆਪਣੇ ਹੱਥ ਨੂੰ challenge ਕਰਦਾ ਵਾਂ ਜੇ ਓਹ-ਨੂੰ ਬੰਦੇ-ਬੰਦੇ ਚ ਫ਼ਰਕ ਦਾ ਪਤਾ ਲਗਦਾ ਏ। ਉੱਠ ਦਿਮਾਗਾ, ਨੂੰ foodbank ਰਸੋਈ ਦਾ ਨਕਸ਼ਾ ਬਣਾ ਤੇ ਓਦ੍ਹੇ ਚ ਸਾਰੇ ਜਣਿਆਂ ਨੂੰ ਖੜ੍ਹਾ ਕਰ— ਸਮੇਤ Leanne ਦੇ। ਮੇਰੇ ਹੱਥ-ਪੈਰ ਤੇ ਬਾਕੀ ਜੀਅ ਸੋਚੀਂ ਪੈ ਗਏ, ਮਤਲਬ ਦਿਮਾਗ ਦੇ ਬਣਾਏ ਨਕਸ਼ੇ ਨੂੰ ਧਿਆਨ ਲੱਗੇ। ਹੁਣ ਅਸੀਂ ਸਭ ਨੂੰ foodbank ਦੀ ਰਸੋਈ ਚ ਖਲੋਤੇ ਸਾਂ ਤੇ work from home ਹੋਮੲ ਦਾ ਆਨੰਦ ਲੈ ਰਹੇ ਸਾਂ— ਘਰ ਬਹਿ ਕਿ ਦੁਨੀਆਂ ਧਿਆ ਰਹੇ ਸਾਂ, ਤੇ ਭਵਜਲ ਤੋਂ ਮੁਕਤੀ ਪਾ ਰਹੇ ਸਾਂ। ਕਮਰੇ ਚ ਅਸਾਂ ਆਪਣੇ ਪਿਓ ਵਾਲ਼ਾ ਛਓਰਂ ਖੋਲ੍ਹਿਆ ਸਾ, ਜਿਸ ਚ ਮੈਂ ਕੋਈ ਅਲਮਸਤ ਐਈਂ-ਸ਼ੈਤਾਈਂ ਲੱਗਾ ਸਾਂ। ਮੇਰੀ ਟਹੲੋਰੇ ਸੀ ਕਿ “ਜੇ ਲੱਭ ਜਾਵੇ ਤੇ ਸੱਚੀਂ ਬੰਦਾ ਨਿਕਲੇ ਤਾਂ ≠ ਓਹ ਬੰਦਾ ਨਹੀਂ ਹੋ ਸਕਦਾ, ਕਿਓਂਕਿ ਮੈਂ ਤਾਂ ਪਹਿਲੋਂ ਹੀ ਮੰਨੀ ਵੀ ਬੈਠਾ ਸਾਂ, ਤੇ ਓਦ੍ਹਾ ਨਾਂ ਵੀ ਧਰਾਈ ਬੈਠਾ ਸਾਂ।” ਬਿੱਲੂ ਸਹਿਮਤ ਸਾ। ਮੁਸਕਿਲ ਸਰੀਰ ਦੀ ਏ, ਲੋਗਚਿ ਨਹੀਂ ਸਮਝਦਾ। ਇਹ-ਨੂੰ ਕਰ ਕੇ ਸਮਝਾਵਣਾ ਪੈਵੰਦਾ ਏ। ਸੋ, ਓਹ-ਨੂੰ ਸਮਝਾਵਣ ਖਾਤਿਰ ਮੈਂ ਆਪਣੇ ਹੱਥ ਨੂੰ ਨਿਰਦੇਸ ਦਿੱਤਾ:

“ਉੱਠ ਹੱਥ ਵੀਰਾ, ਸਭਨਾਂ ਨੂੰ ਉਂਗਲ ਚੁੱਕ ਕੇ ਦੱਸ, ਰਸੋਈ ਚ ਖਲੋਤਿਆਂ ਚੋਂ Leanne ਕਿਹੜੀ ਏ?”

The argument moves inward.

Eyes, heart, hands, legs, ears—everyone has a position, and everyone seems to know something the others don't.

The question of Leanne becomes, briefly, a question of who is doing the seeing, thinking, wanting, and deciding.

The chapter ends with an experiment.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →