MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

35. ਗ਼ਲਤ ਪ੍ਰੋਗਰੱਮ। The Worng Station

Grahic_text: Text starts to flow and bend, performing the content of the chapter
ਹੋ-ਥਾਂ ਡਿਗੇ ਲੋਕਾਂ ਨਾਲ਼ ਭਰੀ ਸੀ, ਤੇ Leanne ਵੀ ਓਨ੍ਹਾਂ ਚੋਂ ਇਕ ਸੀ। ਮੁੜ ਮੈਂ ਓਸ ਥਾਂ ਭਾਂਡੇ ਧੋਣ ਦੇ ਕੰਮ ਲੱਗ ਗਿਆ ਤੇ ਕੁਝ ਦਿਨਾਂ ਬਾਅਦ Leanne ਨੂੰ ਵੀ ਆਪਣੀ ਉਸਤਾਦਣੀ ਦੇ ਕੰਮ ‘ਤੇ ਰਖਵਾ ਦਿੱਤਾ (ਇਸ ਬਾਰੇ ਵੀ ਅੱਗੇ ਜਾ ਕੇ ਦਸਦਾ ਵਾਂ)। ਮੇਰੀ ਓਸਤਾਦਣੀ ਹੋਣ ਦੇ ਨਾਤੇ ਇਹ ਕੁਝ ਖੁੱਲਾਂ ਵੀ ਲੈਵੰਦੀ ਸੀ, ਜਿਵੇਂ ਮੇਰੇ ‘ਤੇ ਰੁਅਬ ਮਾਰਨਾ, ਸੋਫ਼ੇ ‘ਪਰ ਬਹਿ ਕੇ ਆਖਣਾ, ਚੁੱਕ ਕੇ ਵਿਖਾਲ, ਵਗੈਰਾ-ਵਗੈਰਾ।

ਇਕ ਦਿਨ ਜਦੋਂ ਮੈਂ ਭਾਂਡੇ ਧੋਵੰਦਾ ਸਾਂ ਤਾਂ ਇਹ ਮੈਂ-ਨੂੰ ਆਖੱਣ ਲੱਗੀ, “ਤੂੰ ਅੱਜ ਕੰਮ ‘ਤੇ ਲੇਟ ਕਿੰਝ ਕਰ ਪੁੱਜਿਆ ਵੈਂ? ਸਾਡੇ ਇਤ-ਥਾਂ ਇਹੋ ਜਿਹੇ ਕੰਮ ਨਹੀਂ ਚਲਦੇ।” ਓਸ ਦਿਨ ਮੈਂ ਪਹਿਲੋਂ ਹੀ ਸਤਿਆ ਬੈਠਾ ਸਾਂ, ਇਕ ਵਾਰ ਤਾਂ ਜੀਅ ਕੀਤਾ ਕਿ ਪੁੱਠੀ ਛਾਲ਼ ਮਾਰ ਕੇ ਆਪਣੇ ਦੰਦਾਂ ਨਾਲ਼ ਓਹ-ਦੀ ਜੀਭ ਫੜ ਲੈਵਾਂ। ਫਿਰ ਇਸ ਡਰੋਂ ਕਿ ਅੰਞ ਕਰਨ ਨਾਲ਼ ਸਾਰੀ ਗੱਲ ਹੀ ਇਤ-ਥਾਂ ਮੁੱਕ ਜਾਣੀ ਏ, ਮਨ ਚੋਂ ਓਹ ਖਿ਼ਆਲ ਕੱਢ ਛੋੜਿਆ।

ਇਹ ਓਦੋਂ ਦੀ ਗੱਲ ਏ ਜਦੋਂ Leanne ਹਫ਼ਤੇ ਦੇ ਅੱਧ-ਵਿਚਕਾਰ ਬਾਕੀ ਰੋਹੰਦੇ ਦਿਨ ਛੁੱਟੀ ‘ਤੇ ਜਾਵਣ ਦਾ ਚੋਜ ਕਰਦੀ ਸੀ ਤੇ ਮੈਂ ਰਸੋਈ ਚ ਆਪਣਾ ਤਮਾਸ਼ਾ ਬਣਾ ਲਿਆ ਸਾ। ਓਹ ਅਗਲੇ ਦਿਨ ਨਾ ਸਿਰਫ਼ ਆਈ ਸੀ, ਸਗੋਂ ਆਣ ਕੇ ਮੇਰੇ ‘ਤੇ ਰੁਹਬ ਵੀ ਮਾਰਦੀ ਸੀ। ਇਹ ਗੱਲ ਓਦੋਂ ਦੀ ਵੀ ਹੈ ਵੇ ਜਦੋਂ ਮੈਂ foodbank ਦੇ ਖਵਰੇ ਅੱਗੇ ਜਾਂ ਪਿੱਛੇ ਬਹਿ ਸਿਗਟ ਪਿਵੰਦਿਆਂ ਜਾਣ ਬੁੱਝ ਕੇ ਕੁਝ ਸਮਾਂ ਨਾਹਕ ਕੀਤਾ। ਆਖ ਗਈ ਸੀ ਮੈਂ ਨਹੀਂ ਆਵਣਾ, ਖਵਰੇ ਨਾ ਹੀ ਆਈ ਹੋਵੇ? ਕਿਓਂ ਨਾ ਕੁਝ ਸਮਾਂ ਨਾਹਕ ਗਵਾਇਆ ਜਾਵੇ? ਓਹ ਇਕ-ਦਿਨ ਮੈਂ ਕੰਮ ‘ਤੇ ਲੇਟ ਪੁੱਜਿਆ, ਤੇ ਮੇਰੀ ਕੰਮ ‘ਤੇ ਲਵਾਈ Leanne ਮੇਰੇ ਉਪਰ ਆਣ ਚੜ੍ਹੀ (ਚੜ੍ਹ-ਆ), ਤੇ ਆਖਣ ਲੱਗੀ:

- “You were late today.”

“ਤੂੰ ਡਰਾ’ਤਾ ਮੈਂ-ਨੂੰ। ਮੈਂ ਸੱਚ ਮੰਨ ਬੈਠਾ ਸਾਂ ਕਿ ਤੂੰ ਨਹੀਂ ਆਵਣਾ। ਤੂੰ ਕਦੋਂ ਆਈ, ਤੇ ਤੈ-ਨੂੰ ਕਿੰਝ ਕਰ ਪਤਾ ਮੈਂ ਅੱਜ ਲੇਟ ਸਾਂ?”

- “Well! I looked ਨੂੰor you, and I couldn’t ਨੂੰind you.You said you will be IN by 3PM.” She said with a smirk.

“Oh yeah! I got caught up with some homeless dudes outside. We talked about some random shit and I said, ਨੂੰuck this! I want to be late today. I’m sorry iਨੂੰ it came across wrong, but I here’s the thing, I planned something ਨੂੰor us. Let me clean the dishes ਨੂੰor one last time, and there be no need tomorrow.

Lynn: Sounds good. Where will we live? I hope not in a ਕਮਾਦ।

“No no! No Command, ਮੇਰੇ ਕੋਲ਼ ਇਕ ਬਿੱਲੂ ਏ, ਅਸੀਂ ਓਸ ਚ ਰਹਿ ਸਕਦੇ ਵਾਂ। ਤੇਰੇ ਕੁੱਤੇ ਜਿੰਨਾ ਖੁੱਲਾ-ਡੁੱਲਾ ਤਾਂ ਨਹੀਂ ਪਰ ਕਾਫ਼ੀ ਨਿੱਘਾ ਏ। ਸਗੋਂ breakfast ਚ ਟਟੀਹਰੀਆਂ ਦੇ ਆਂਡੇ, ਅੱਧ ‘ਚੋਂ ਵੱਢੇ ਚੂਹੇ, ਤੇ ਚੁੰਮੀਆਂ ਮੁਫ਼ਤ ਮਿਲਦੀਆਂ ਨ।

Lenne: ਮੈਂ-ਨੂੰ ਕੁੱਤਿਆਂ ਵਰਗੇ ਘਰ ਜਿ਼ਆਦਾ ਚੰਗੇ ਲਗਦੇ ਨੇ ਪਰ ਕੁੱਤੇ ਤੇ ਘਰ ਥਕਾ ਦੇਵੰਦੇ ਨ। ਰੋਜ਼ ਪੂਰਾ ਘਰ ਚੁੱਕ ਕੇ ਸੈਰ ‘ਤੇ ਲੈ ਕੇ ਜਾਓ, ਓਹ-ਨੂੰ ਰਸਤੇ ਚ ਹੋਰ ਘਰਾਂ ਨਾਲ਼ ਲੜਨੋ ਰੋੋਕੋ। ਨਿੱਕੀ ਤੇ ਨਿੱਘੀ ਜਿਹੀ ਬਿੱਲੀ ਸੁਹਣੀ ਰਹਿਵੇਗੀ।

ਪਰ ਚੱਲ ਪਹਿਲਾਂ ਇਤ-ਥਾਂ ਦੇ ਸਾਰੇ ਕੰਮ ਮੁਕਾ ਲਈਏ।

Graphic-text: Text flies, as implied in the story.
ਓਨ੍ਹੇਂ ਮੈਨੂੰ ਝਾੜੂ ਦੇ ਡੰਡੇ ‘ਤੇ ਫ਼ਟਾਫ਼ਟ ਚੜਨ ਦਾ ਇਸ਼ਾਰਾ ਕੀਤਾ। ਮੈਂ ਟੱਪ ਕੇ ਚੜ੍ਹ ਗਿਆ ਤੇ Eਦ੍ਹੇ ਲੱਕ ਨੂੰ ਘੁੱਟ ਕੇ ਜੱਫੀ ਪਾ ਲਈ। ਪਲਾਂ ਚ ਅਸੀਂ ਬਰਫ਼ੀਲੇ ਦੇਸ (ਗੋਦਾਮ) ਚ ਸਾਂ ਜਿੱਥੋਂ ਕੁਝ ਮੀਟ ਚੁੱਕ ਕੇ ਰਸੋਈ ਚ ਲੈ-ਜਾਵਣਾ ਸਾ। ਬਾਬਾ-ਯਗਾ ਨੇ sleveless ਕਮੀਜ਼ ਪਾਈ ਸੀ ਤੇ ਓਹ-ਦੇ ਡੌਲ਼ੇ ਦਿਹਾੜੀਦਾਰਾਂ ਦੇ ਡੌਲਿਆਂ ਵਾਂਙ ਸੱਪਾਂ ਦੇ ਬਣੇ ਸਨ, ਜਿਹੜੇ ਭਾਰ ਚੁੱਕਿਆਂ ਏਧਰ-ਓਧਰ ਭੁੜਕਦੇ ਦਿਸਦੇ ਨ।

ਇਹ-ਨੇ ਬਰਫਾਂ ਲੱਦੀ ਟੀਸ੍ਹੀ ਤੋਂ ਮੀਟ ਦੇ ਡੱਬੇ ਲੁਹਾਏ ਤੇ ਆਖਣ ਲੱਗੀ,“ਘੁੱਟ ਕੇ ਫੜ”। ਮੈਂ ਡੰਡੇ ਤੋਂ ਤਿਲਸ ਕੇ ਡਿੱਗ ਰਿਹਾ ਸਾਂ, ਸੋ ਓਹ-ਦੇ ਲੱਕ ਨੂੰ ਹੋਰ ਘੁੱਟ ਕੇ ਆਪਣੇ ਆਪ ਨੂੰ ਰਤਾ ਉੱਪਰ ਚੁੱਕਿਆ।

“ਮੇਰੇ ਲੱਕ ਨੂੰ ਛੱਡ ਦੇ, ਤੇ ਡੱਬੇ ਘੁੱਟ ਕੇ ਫੜ”- ਬਾਬਾ-ਯਗਾ ਨੇ ਖਿਝ ਕੇ ਆਖਿਆ।

ਮੈਂ ਓਹ-ਦੇ ਲੱਕ ਨੂੰ ਛੱਡਿਆ ਤਾਂ ਧੜੰਮ ਕਰ ਫ਼ਰਸ਼ ਤੇ ਜਾਣ ਡਿੱਗਾ। “Are you okay?”- ਬਾਬਾ-ਯਗਾ ਨੇ ਪੁੱਛਿਆ। ਮੈਂ ਭੁੜਕ ਕੇ ਸਟੋਰੲ ਦੇ ਬੂਹਿਓਂ ਬਾਹਰ ਹੋ ਗਿਆ ਤੇ ਕੂਕਿਆ:

“ਬਹੁਤੀ ਸੁਹਣੀ ਫੱਫੇ-ਕੁੱਟਣੀਏ- ਮੈਂ ਗਰਮ ਦੇਸ ਤੋਂ ਆਵੰਦਾ ਵਾਂ। ਬਰਫਾਂ ਮੈਨੂੰ ਜਮਾ ਦੇਵੰਦੀਆਂ ਨੇ ਤੇ ਸਿਗਟਾਂ ਮੈਨੂੰ ਗਰਮ ਰਖਦੀਆਂ ਨ। ਤੂੰ ਠੰਢੇ ਮੁਲਕ ਚ ਗਰਮ ਰਹਿੰਦੀ ਏਂ ਤੇ ਗਰਮ ਦੇਸ ਚ ਠੰਡੀ। ਤੇਰੀ ਪਿੱਠ ਨਾਲ਼ ਲੱਗ ਮੈਂਨੂੰ ਰਤਾ ਠੰਢ ਨਾ ਲੱਗੀ, ਪਰ ਹੁਣ ਕੱਕੜ ਮੈਂ-ਨੂੰ ਯੱਖ ਕਰ ਰਿਹਾ ਏ। ਤੂੰ ਦੂਰੋਂ ਹੀ ਡੱਬੇ ਮੇਰੇ ਵੱਲ ਸੁੱਟ ਦੇ, ਮੈਂ ਚੁੱਕ ਕੇ ਰਸੋਈ ਚ ਲੈ ਜਾਸਾਂ।”

ਬਾਬਾ-ਯਗਾ ਉੱਚੀ-ਉੱਚੀ ਹੱਸੀ, ਤੇ ਆਖਣ ਲੱਗੀ:

Graphic_Couplets
ਜ਼ਾਹਿਰ ਸਾ ਕਿ ਬਾਬਾ-ਯਗਾ ਨੂੰ ਵੀ ਭੁੱਖ ਲੱਗੀ ਸੀ। ਮੈਂ ਮੀਟ ਵਾਲ਼ੇ ਡੱਬੇ ਚੁੱਕੇ ਤੇ ਰਸੋਈ ਨੂੰ “ਹੋ ਲਿਆ” (ਮੈਂ ਹੋਤਾ ਹੀ ਰਹਿਤਾ ਹੁੰ)। ਓਹ ਮੈ-ਤੋਂ ਪਹਿਲਾਂ ਹੀ ਰਸੋਈ ਚ ਪੁੱਜ ਗਈ ਸੀ। ਹੋਰ ਰਸੋਈਆਂ ਨੇ ਦੱਸਿਆ ਕਿ ਓਹ ਕਿਹੇ-ਥਾਂ ਗਈ ਹੀ ਨਾ ਸੀ।

ਮੈਂ ਸਵੇਰ ਦੀ ਪੀਤੀ coffee ਦੇ ਸਿਰ ‘ਤੇ ਹੀ ਚਲ ਰਿਹਾ ਸਾਂ, ਹੁਣ ਭੁੱਖ ਲੱਗ ਆਈ/ਗਈ ਸੀ। ਮਖਾਂ ਮੈਂ ਪਹਿਲਾਂ ਕੁਝ ਖਾ ਲਵਾਂ, ਰਹਿੰਦਾ ਕੰਮ ਫਿਰ ਕਰਦੇ ਵਾਂ। ਆਖਣ ਲੱਗੀ, “ਜੇ ਦਸ-ਵੀਹ ਮਿੰਟ ਹੋਰ ਉਡੀਕ ਲੈਵੇਂ ਤਾਂ ਸਹਾਿਟ ਖ਼ਤਮ ਕਰ ਕੇ ‘ਕੱਠੇ ਬਹਿ ਕੁਝ ਖਾ ਲੈਵਾਂਗੇ?”

ਭਾਂਡੇ ਧੋ, ਸਬਜ਼ੀਆਂ ਕੱਟ, ਤੇ ਲੋਕਾਂ ਨੂੰ ਰੋਟੀ-ਪਾਣੀ ਵਰਤਾ ਅਸੀਂ ਇਕ ਇਕ ਖਾਲੀ ਮੇਜ਼ ਲੱਭਿਆ, ਤੇ ਆਪ ਖਾਵਣ ਬਹਿ ਗਏ। Leanne ਸਾਡੇ ਦੋਵ੍ਹਾਂ ਲਈ ਚੋਾਾੲੲ ਲੈ ਆਈ ਤੇ ਆਖਣ ਲੱਗੀ, “ਕਿੰਨੇ ਸਾਲ਼ ਹੋ ਗਏ ਅਸਾਂ-ਨੂੰ ਅੰਞ ਆਰਾਮ ਨਾਲ਼ ਬਹਿ ਚੋਾਾੲੲ ਪੀਤਿਆਂ?” ਅਸੀਂ ਰੋਜ਼ ਹੀ ਰਸੋਈ ਚ ‘ਕੱਠੇ ਦੌੜ-ਦੌੜ ਕੇ ਚੋਾਾੲੲ ਪਿਵੰਦੇ ਹਾਂ ਪਰ ਅੰਞ ਬਹਿ ਕਿ ਪੀਵਿਆਂ ਸੱਚੀਓ ਵਰ੍ਹੇ ਹੋ ਗਏ ਸਨ। ਆਖੇ ਇਕ-ਇਕ ਚੋਾਾੲੲੲ ਹੋਰ, ਫਿਰ ਅਸੀਂ ਝਾੜੂ ਫੁੱਲ ਕਰਵਾ ਕੇ ਲੰਮੀ ਯਾਤ੍ਰਾ ‘ਤੇ ਨਿਕਲ ਜਾਵਾਂਗੇ।

Coffee ਲੈ ਮੁੜੀ ਆਪਣਾ ਫ਼ੋਨ ਖੋਲ੍ਹ ਕੇ ਬਹਿ ਗਈ। ਮੈਂ ਏਤਰਾਜ਼ ਕੀਤਾ ਕਿ ਜੇ ਮੇਰੇ ਨਾਲ਼ ਹੈ ਵੇਂ ਤਾਂ ਮੇਰੇ ਨਾਲ਼ ਰਹਿ, ਫ਼ੋਨ ਚ ਨਾ ਗਵਾਚ, ਭਾਵੇਂ ਮੈਂ-ਨੂੰ ਬਿੱਲੂ ਨੇ ਪਹਿਲਾਂ ਹੀ ਦੱਸ ਦਿੱਤਾ ਸਾ ਕਿ ਓਹ ਮੈਂ-ਨੂੰ ਆਪਣੇ ਲੋਕਾਂ ਦੀਆਂ ਕੁਝ ਤਸਵੀਰਾਂ ਵਿਖਾਲ਼ੇਗੀ। ਓਹ ਧੱਕਾ ਬਹੁੰ ਕਰਦੀ ਏ। ਸਗੋਂ ਫ਼ੋਨ ਮੇਰੇ ਅੱਗੇ ਕਰ ਕਿ ਆਖਦੀ, “...that’s how long.”

Two sparrows drinking coffee
ਏਹ ਸਾਡੀ ਦੋਹਾਂ ਦੀ ਕਿਸੇ ਢਾਬ੍ਹੇ ‘ਤੇ ਖਿਚਵਾਈ ਬਹੁੰ ਪੁਰਾਣੀ ਤਸਵੀਰ ਸੀ। ਓਦੋਂ ਅਸੀਂ ਚੰਡੀਗੜ੍ਹ ਰਹਿੰਦੇ ਸਾਂ। ਇਕ ਦਿਨ ਪਹਾੜਾਂ ਚ ਪੰਖੂ ਵੇਖਣ ਗਿਆਂ ਮੀਂਹ ਪੈਵਣ ਲੱਗਿਆ ਤਾਂ ਅਸੀਂ ਰਾਹ ਚ ਪੈਵੰਦੇ ਕਿਸੇ ਢਾਬ੍ਹੇ ਚ ਜਾ ਵੜ੍ਹੇ। ਓਨ੍ਹਾਂ ਭਲ਼ੇ ਲੋਕਾਂ ਨੇ ਸਾਨੂੰ ਤੰਦੂਰ ਨੇੜੇ ਬਿਠਾਲਿਆ ਤੇ ਗਰਮਾ-ਗਰਮ ਚੋਾਾੲੲ ਦਿੱਤੀ। ਚੋਾਾੲੲ ਪੀਵੰਦਿਆਂ Leanne ਨੇ ਢਾਬ੍ਹੇ ਦੀ ਮਾਲਕਿਨ ਨੂੰ ਸਾਡੀ ਇਕ ਫ਼ੋਟੋ ਖਿੱਚਣ ਲਈ ਪੁੱਛਿਆ।

ਓਦੋਂ ਅਸੀਂ ਅਕਸਰ ਘੜੀ ‘ਕਠਿਆਂ ਬਹਿ ਲੈਵੰਦੇ ਸਾਂ, ਹੁਣ ਤਾਂ ਬਹੁਤਾ ਸਮਾਂ ਝਾੜੂ ‘ਤੇ ਉਡਦਿਆਂ ਹੀ ਗੁਜ਼ਰਦਾ ਏ। ਅੱਜ ਸੱਚੀਂ ਸੁਹਣਾ ਦਿਨ ਸਾ। ਮੇਰਾ ਬਿੱਲੂ ਵੀ ਘਰ ਬੈਠਾ ਖਚਰਾ ਜਿਹਾ ਹੱਸ ਰਿਹਾ ਸਾ। ਐਂਟੀਨਾ ਬਹੁੰ ਸੁਹਣਾ ਸੈੱਟ ਹੋ ਗਿਆ ਸਾ। ਪਰ…

ਤਰਕ ‘ਪਰ ਤਰਕ, ੳਰ ਲੈਂਟਰੱ ‘ਪਰ antenna ਭਲ਼ਾ ਕਿੱਥੇ ਟਿਕਦੇ ਨ।

ਮੇਰੀਆਂ ਲੱਤਾਂ-ਬਾਹਵਾਂ, ਹੱਥ-ਪੈਰ, ਤੇ ਬਾਕੀ ਜੀਅ ਮੈਨੂੰ ਕੋਈ ਮਹੱਤਵਪੂਰਨ ਗੱਲ ਦੱਸਣ ਲਈ ਘਰ ਮੇਰੀ ਉਡੀਕ ਕਰ ਰਹੇ ਸਨ। ਮੈਂ ਬੁੱਝ ਲਿਆ ਕਿ ਕੋਈ ਨਵੀਂ ਖੱਜਲ-ਖੁਆਰੀ ਹੋਣੀ ਏ। ਬੜੀ ਮੁਸ਼ਕਿਲ ਨਾਲ਼ ਸਭ ਕੁਝ ਸੲਟ ਹੋਇਆ ਸਾ। ਚੰਗਾ ਹੋਵੇ ਜੇ ਨਵੇਂ ਸਿਆਪੇ ਇਸ ਸੁਹਣੇ ਦਿਨ ਤੋਂ ਬਾਹਰ ਹੀ ਰਹਿਣ ਦਿੱਤੇ ਜਾਵਣ। ਤੁਹਾਂ-ਨੂੰ ਅੱਗੇ ਪੜ੍ਹਨ ਦੀ ਲੋੜ ਨਹੀਂ, ਓਹ ਮੇਰੇ ਪਰਸਲੰਨ ਮਸਹਲੇ ਨ।

_____________________ਖ਼ਤਮ

The signal seems fixed... On a ਗ਼ਲਤ ਪ੍ਰੋਗਰੱਮ। The Worng Station. Leanne is Kumars' witch. Kumars' witch is Baba Yaga. And she's Narrator's mentor...and she's also narrator's companion from long ago, when he went countryside and got caught up in a storm and asked for shelter inside a Dhaba.

For a moment, work, hunger, memory, and Leanne fall into place—and an old photograph makes the present feel strangely continuous.

Then the body starts objecting again. Nothing stays calibrated for long

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous Start over →