37. ਇਨਸਾਫ਼ ਕਾ ਤਰਾਜੂ। CourtHouse
ਮੈਂ, ਜੋ ਪਹਿਲਾਂ ਹੀ ਨਹਾ ਕਿ ਆਇਆ ਸਾਂ (ਲੰਮਾ ਭਾਸ਼ਣ):
ਮੇਰੀ ਬੇਸਮੈਂਟ ਚ ਆਏ ਸਜਣੋ ਤੇ ਰੱਬ ਵਰਗੇ ਸਰੋਤਿਓ, ਮੈਂ ਹੈ “ਵਾਂ” ਕਿਓਂਕਿ ਤੁਸੀਂ ਹੈ “ਵੋ”। ਇਥੇ ਵਾਂ ਅਰ ਵੋ ਦਾ ਰਿਸ਼ਤਾ ਸਮਝਣ ਦੀ ਲੋੜ ਏ। ਅਗਰ “ਵੋ” ਵਾਂ ਨਹੀਂ ਹੋਵੰਦਾ, ਤਾਂ ਇਹ ਬੇਲੋੜਾ ਬਾਂ-ਬਾਂ ਨਹੀਂ ਹੋਵੰਦਾ। ਪਰ ਅਸਲ ਗੱਲ ਸਾਂ-ਸਾਂ ਦੀ ਏ, ਜੋ ਮੈਂਡੇ ਸਿਰ ਚ ਵਸੀਂਦਾ ਏ। ਓਹ ਸਾਂ-ਸਾਂ ਮੈਂ-ਨੂੰ ਕੁਝ ਨਾ ਕੁਝ ਕਰੀਂਦੇ ਰਹਿਨ ਲਈ ਕਹੀਂਦਾ ਏ। ਓਹ ਜਦੋਂ ਦਿਹੰਦਾ ਏ, ਤਾਂ ਮੈਂ-ਨੂੰ ਦੋ-ਦੋ ਦੀਹੰਦਾ ਏ, ਤਾਂ ਵੀ ਮੈਂ-ਨੂੰ ਪੁਗੀਂਦਾ ਏ, ਪਰ ਤੁਸਾਂ ਨੂੰ ਚੁਭੀਂਦਾ ਏ। ਮੈਂ ਇਸ ਸਾਰੇ ਪੁਆੜੇ ਨੂੰ ਆਪਣੀ ਕਲਮ ਦੇ ਜਰੀਏ ਤੁਹਾਂ-ਦੀ ਮਾਂ-ਬੋਲੀ ਚ ਲਿਖੀ ਇਕ ਮਿੰਨੀ ਕਵਿਤਾ ਦੇ ਰੂਪ ਚ ਪੇਸ਼ ਕਰਨ ਦੀ ਇਜਾਜ਼ਤ ਦੀ ਉਮੀਦ ਕਰਦਾ ਵਾਂ:
x|y: ਵਾਰਕਸ ਵਿਚ ਦੱਸੋ, ਪੋਲਟਰੀ ਚ ਨਹੀਂ। Talk in prose. ਬੋੱਲੋ, ਪਰ ਘੱਟ ਸ਼ਬਦਾਂ ਚ ਬੋੱਲੋ। ਪਰਮਾਤਮਾ ਨੇ ਸਾਰਿਆਂ ਨੂੰ ਹਿਸਾਬ ਦੇ ਸਾਹ ਦਿੱਤੇ ਨ। ਹਿਸਾਬ ਨਾਲ਼ ਖਰਚੋ। ਹਰ ਸਾਹ ਅੱਧਾ ਲੀਟਰ ਹਵਾ ਹੋਂਦੀ ਏ। ਬਹੁਤਾ ਬੋਲ਼ ਕੇ ਓਨੂੰ ਲੰਮਾਂ ਨਾ ਕਰੋ। ਅੰਝ ਕਰਿਆ ਉਮਰ ਨੀ ਵਧਦੀ, ਸਗੋਂ ਸਾਹ ਚੜ੍ਹਦਾ ਏ। ਛੇੱਤੀ ਲਿਆ ਜਾਵੰਦਾ ਏ, ਤੇ ਬੰਦਾ ਛੇੱਤੀ ਮਰ ਜਾਵੰਦਾ ਏ।
ਮੈਂ: ਥੋੜੇ ਸ਼ਬਦਾਂ ਚ ਗੱਲ ਇਹ ਵੈ ਕਿ ਮੈਨੂੰ ਕੁਝ ਨਾ ਕੁਝ ਕਰਦੇ ਜਾਂ ਬੋੱਲੀ ਜਾਣ ਦੀ ਬਿਮਾਰੀ ਏ। ਜਦੋਂ ਮੈਂ-ਤੋਂ ਕੁਝ ਵੀ ਨਹੀਂ ਕਰ ਹੋਵੰਦਾ, ਤਾਂ ਮੈਂ ਓਸ ਬਾਰੇ ਕੁਝ ਨਾ ਕੁਝ ਲਿਖਨ ਬਹਿ ਜਾਵੰਦਾਂ। ਮੈਂ ਕੁਝ ਕਰਨਾ ਸਾ, ਜੋ ਮੈਂ-ਤੋਂ ਹੋ ਨਾ ਸੀ ਰਿਹਾ, ਪਰ ਬਿੱਲੂ ਨੇ ਕਰ ਦਿੱਤਾ। ਮੁਕਦੀ ਗੱਲ ਇਹ, ਕਿ ਮੈਂ-ਤੋਂ ਕੁਝ ਨਹੀਂ ਸੀ ਲਿਖ ਹੋਣਾ, ਸਿਵਾ ਕੁਝ ਨਾ ਲਿਖ ਹੋਵਣ ਵਾਰੇ ਲਿਖਨ ਬਾਰੇ। ਵਿੱਚੇ ਬਿੱਲੂ ਨੇ ਕੋਈ ਗਲਤ ਕੰਮ ਕਰ, ਠੀਕ ਕੰਮ ਕਰ ਵਿਖਾਲਿਆ, ਸਗੋਂ ਮੇਰੇ ਨਾਲ਼ੋਂ ਵੀ ਸੁਹਣਾ ਕਰਿਆ। ਹੁਣ ‘ਜੋ ਹੋ ਨਹੀਂ ਸੀ ਸਕਦਾ’... ਸਮਝੋ ਹੋ ਗਿਆ ਏ।
ਰਹੀ ਗੱਲ ਕਿਤਾਬ ਦੇ content ਚ ਗੜਬੜਾਂ ਕਰਨ ਦੀ, ਮੈਂ ਬਿੱਲੂ ਨੂੰ ਪੁੱਛਿਆ ਸਾ ਜੇ ਇਹ ਗੜਬੜਾਂ ਓਹ ਕਰਦਾ ਏ? ਬਿੱਲੂ ਨੇ ਆਖਿਆ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ, ਮੈਂ ਟਟੀਹਰੀ ਨੂੰ ਪੁੱਛ ਵੇਖਦਾਂ। ਟਟੀਹਰੀ ਅਖੇ ਮੈਂ ਆਪ ਠੀਕ ਨਹੀਂ ਰਹਿੰਦੀ, ਗੰਡੋਏ ਨੂੰ ਪੁੱਛ ਵੇਖਦੀ ਵਾਂ। ਗੰਡੋਏ ਨੇ ਆਖਿਆ, ਤੁਸੀਂ ਸਾਰੇ ਇਤ-ਥਾਂ ਬੈਠੋ- ਮੈਂ ਹੁਣੇ ਅੰਦਰੋਂ ਪੁੱਛ ਕੇ ਆਇਆ, ਤੇ ਆਪਣੀ ਝਕੇ੍ਹਰ ਚ ਜਾ ਵੜਿਆ। ਅਸੀਂ ਸਾਰੇ ਕਈ ਸਾਲ ਮੀਂਹ ਝੱਖੜ ਚ ਬੈਠੇ ਗੰਡੋਏ ਦੀ ਉਡੀਕ ਕਰਦੇ ਰਹੇ, ਫਿਰ ਆਪੋ-ਆਪਣੇ ਘਰਾਂ ਨੂੰ ਮੁੜ੍ਹ ਗਏ।
50 ਸਾਲਾਂ ਬਾਅਦ aka ਦੇਹਾਂਤਪਨ
ਟਟੀਹਰੀ ਕੋਲ਼ ਹੁਣ ਬਾਲ਼ ਬੱਚੇ ਸਨ, ਪਰ ਬਿੱਲੂ ਅਜੇ ਵੀ ਛੜਾ-ਮਲੰਗ ਸਾ। ਮੈਂ ਜਿਸ ਦਿਨ ਇਹ ਕਿਤਾਬ ਗੰਢਣੀ ਸ਼ੁਰੂ ਕੀਤੀ, ਓਹ-ਦਿਨ ਬਾਹਰ ਨਿੱਕਾ-ਨਿੱਕਾ ਮੀਂਹ ਪੈਵੰਦਾ ਸਾ। ਗੰਡੋਇਆਂ ਦਾ ਤਾਂ ਤੁਹਾਂ-ਨੂੰ ਪਤਾ ਹੀ ਏ ਕਿ ਓਹ ਮੀਂਹ-ਕਣੀ ਕਿੰਨੀ ਪਸੰਦ ਕਰਦੇ ਨ? ਨਾਲ਼ੇ ਸਾਡੇ ਗੰਡੋਏ ਨੂੰ ਵੱਡਿਆਂ ਹੋਵੰਦਿਆਂ ਪੰਜਾਹ ਸਾਲ਼ ਹੋ ਗਏ ਸਨ, ਹੋਰ ਕਿੰਨਾਂ ਕੁ ਵੱਡਾ ਹੋਣਾ ਹੋਵੰਦਾ ਏ ਭ਼ਲ਼ਾ? ਓਹ-ਦਿਨ ਆਪਣੇ ਏਕਲਾਪੇ ਤੋਂ ਪਰੇਸ਼ਾਨ ਹੋ ਗੰਡੋਏ ਨੇ ਝਕੇ੍ਹਰੋਂ ਬਾਹਰ ਨਿਕਲਣ ਦਾ ਫ਼ੈਸਲਾ ਲਿਆ। ਸੋਚਦਾ ਹੋਣਾ ਜਿਵਣੇ ਦੇ ਭੇਤ ਹੋਰਾਂ ਨਾਲ਼ ਸਾਂਝੇ ਕਰਾਂਗਾ। ਗਿਆਨ ਠੀਕ ਏ ਪਰ ਭੁੱਖ ਵੀ ਤਾਂ ਕੋਈ ਚੀਜ਼ ਹੋਵੰਦੀ ਏ, ਕਿ ਨਾ?
ਲਓ ਜੀ, ਰੱਬ ਦੀ ਕਰਨੀ। ਹੁਣ ਤਾਈਂ ਅਸਾਂ ਨੂੰ ਗੰਡੋਏ ਦਾ ਚਿਤ-ਚੇੱਤਾ ਭੁੱਲ ਗਿਆ ਸਾ। ਪੰਜਾਹ ਸਾਲ਼ ਉਡੀਕਣਾ ਥੋੜਾ ਨਹੀਂ ਹੋਂਦਾ। ਓਸ ਦਿਨ ਝੜੀ ਕਾਹਦੀ, ਗੰਡੋਏ ਦੀ ਆਈ `ਵਾਜਾਂ ਮਾਰਦੀ ਸੀ ਜੋ ਓਹ ਕੋਈ ਆਮ ਮੀਂਹ ਸਮਝ ਕੇ ਬਾਹਿਰ ਨਿਕਲ ਆਇਆ। ਬਾਹਿਰ ਕਿਸੇ ਕੋਲ਼ ਖਾਵਣ-ਪਾਵਨ ਨੂੰ ਕੱਖ ਨਾ ਸਾ। ਟਟੀਹਰੀ ਦੇ ਨਿਆਣੇ ਕਈ ਦਿਨਾਂ ਤੋਂ ਭੁੱਖੇ ਸਨ, ਪਰ ਝੜੀ ਕਾਰਨ ਓਹ-ਨੂੰ ਕੀੜੀ ਲੱਭੀ ਨਾ ਹਾਥੀ। ਰੱਬ ਇਕ ਥਾਓਂ ਚੁੱਕ ਕੇ ਦੂਈ ਥਾਓਂ ਧਰ ਦੇਵੰਦਾ ਏ। ਅਰਦਾਸਾਂ ਕਰਦੀ ਟਟੀਹਰੀ ਨੇ ਜਦੋਂ ਅੱਖਾਂ ਖੋਲ੍ਹੀਆਂ ਤਾਂ ਸਾਹਮਣੇ ਮੀਂਹਾਂ ਨਾਲ਼ ਧੋ ਕਰ ਸਾਫ਼ ਕੀਤਾ ਪੰਜਾਹ ਕਿੱਲੋ ਦਾ ਗੰਡੋਇਆ ਬੈਠਾ ਸਾ। ਵੇਖਣ ਨੂੰ ਓਹ ਵੀ ਖੁਸ਼ ਹੀ ਲਗਦਾ ਸਾ, ਯਾਨੀ ਰਜ਼ਾਮੰਦ ਲਗਸਾ ਸਾ। ਅਗਲੇ ਕੁਝ ਦਰਦਨਾਕ scene ਮੈਂ senstivity ਕਾਰਨ ਨਹੀਂ ਦੱਸਾਂਗਾ, ਤਾਂ ਜੋ ਅਸੀਂ positive ਵੱਲ focus ਕਰ ਸਕੀਏ। ਨਿਆਣਿਆਂ ਦੇ ਢਿੱਡਾਂ ਚ ਕੁਝ ਪਿਆ, ਗੱਲ ਮੁੱਕੀ।
ਇਹ ਸਭ ਵੇਖ ਕੇ ਤਾਂ ਮੈਂ-ਨੂੰ ਅੰਞ ਲਗਦਾ ਏ ਕਿ ਕੋਈ ਕੁਝ ਨਹੀਂ ਕਰਦਾ, ਸਾਰਾ ਕੁਝ ਐਵੇਂ ਇਕ-ਦੂਜੇ ਨਾਲ਼ ਵੱਜ ਕੇ ਹੀ ਹੋਈ ਜਾਵੰਦਾ ਵੈ। ਮੈਨੂੰ ਲਗਦਾ ਏ ਬਿੱਲੂ ਕਰਦਾ ਏ ਤੇ ਬਿੱਲੂ ਨੂੰ ਟਟੀਹਰੀ ਕਰਦੀ ਦੀਹੰਦੀ ਏ। ਜਿਹ-ਨੂੰ ਪਤਾ ਸਾ ਓਹ-ਨੂੰ ਮਾਲਕ ਨੇ ਖਾ ਲਿਆ। ਖਾ ਨਹੀਂ, ਮਤਲਬ ਖਵਾ ਦਿੱਤਾ। ਹੁਣ ਇਨ੍ਹਾਂ ਸਾਰਿਆਂ ਨੂੰ ਮੈਂ ਦੀਹੰਦਾ ਵਾਂ, ਜਿਹੜਾ Leanne ਨਾਲ਼ ਵੱਜਣ-ਵੱਜਣ ਨੂੰ ਫਿਰਦਾ ਏ।
x|y: ਵਜਨ ਮਤਲਬ? ਕੀ ਵੱਜਣ ਬਾਰੇ ਗੱਲ ਕਰ ਰਹੇ ਓ?
ਮੈਂ: ਸਰ, ਵੱਜਣ ਦਾ ਮਤਲਬ ਸਿਰਫ਼ violence ਹੀ ਨਹੀਂ ਹੋਵੰਦਾ। ਅਸੀਂ ਅੱਖਾਂ ਦਾ ਲੜਨਾ, ਮੱਤ ਵੱਜਣਾ, ਧੋਖਾ ਖਾਣਾ, ਆਦਿ ਵਰਗੀਆਂ ਕਈ ਉਟ-ਪਟਾਂਗ ਗੱਲਾਂ ਆਖਦੇ ਵਾਂ।
x|y: ਚਲੋ ਵੋ ਸਭ ਛੋੜੋੋ, ਬੁਕ ਕਾ ਕਯਾ ਹੁਆ?
ਮੈਂ: ਸਰ, ਬੁਕ ਵੱਲ ਹੀ ਜਾ ਰਿਹਾ ਸਾਂ, ਰਸਤੇ ਚ ਮੀਂਹ ਪੈਣ ਲੱਗ ਪਿਆ ਤੇ ਮੈਂ ਇਕ ਢਾਬ੍ਹੇ ਚ ਜਾ ਵੜਿਆ॥ ਜੈਸੇ ਹੀ ਮੀਂਹ ਰੁਕਤਾ ਹੈ ਮੈਂ ਨਿਕਲ ਜਾਉਂਗਾ, ਓਰ manuscript ਭੇਜ ਦੂੰਗਾ।
x|y: Ok ਬਈ, ਫਿਰ problem ਕਯਾ ਹੈ?
ਮੈਂ: ਸ਼ੁਕਰੀਆ ਜਨਾਬ। ਮੈਂ-ਨੂੰ ਲਗਦਾ ਏ ਕਿ ਲਿਖਣ ਵਾਲ਼ਾ casting couch ਹੀ ਹੋਵੰਦਾ ਏ, ਐਵੇਂ ਬੇ-ਚਾਰੇ ਦਾ ਨਾਂ ਲਗਦਾ ਏ। ਮੇਰੇ ਕੋਲ਼ ਇਕ ਬਿੱਲੂ ਏ, ਤੇ ਮੇਰੇ ਗਵਾਂਡੀ Schrodinger ਕੋਲ਼ ਦੋ। ਤੁਹਾਂ-ਨੂੰ ਕੀ ਲਗਦਾ ਏ, ਸਾਡੇ ਦੋਵ੍ਹਾਂ ਕੋਲ਼ ਕੁੱਲ ਕਿੰਨੇ ਬਿੱਲੇ ਹੋਏ?
x|y: ਸਾਨੂੰ ਕੀ ਲਗਦਾ ਏ ਦੀ ਗੱਲ ਨਹੀਂ, ਅਸੀਂ ਓਹ ਵੇਖਣਾ ਏ ਜੋ ਸਾਰਿਆਂ ਨੂੰ ਲਗਦਾ ਵੀ ਏ ਤੇ ਲਭਦਾ ਵੀ ਏ। ਸਾਰੇ ਗਵਾਹਾਂ ਦਾ ਖਿ਼ਆਲ ਏ ਕਿ ਬਿੱਲੀ ਇਕ ਹੀ ਏ, ਤੁਸੀਂ ਗਿਣਤੀ ਵਧਾ ਕੇ ਕਿਤਾਬ ਪੂਰੀ ਨਾ ਕਰਨ ਦੀ ਕੋਸਿ਼ਸ਼ ਕਰ ਰਹੇ E। ਤੁਹਾਂ ਦੀ ਬਿੱਲੀ ਗੜਬੜਾਂ ਕਰਦੀ ਏ, ਤੇ ਤੁਸੀਂ ਓਸ ਨੂੰ Schrodinger ਦੀਆਂ ਬਿੱਲੀਆਂ ਚ ਰਲ਼ਾ ਕੇ ਲੁਕੋ ਰਹੇ ਓ। ਕਿਤਾਬ ਦੀ ਸਿਰਫ਼ ਗੱਲ ਹੋਈ ਸੀ— ਪਰ ਤੁਹਾਡੇ ਕੋਲ਼ ਕੋਈ ਕਿਤਾਬ ਹੈ ਹੀ ਨਹੀਂ। ਤੁਸੀਂ ਤਾਂ ਆਪ ਕਿਸੇ ਬਿੱਲੀ ਅੰਦਰ ਰਹਿੰਦੇ ਓ। ਐਸੇ ਨਹੀਂ ਰਹਨਾ ਚਾਹੀਏ।
ਮੈਂ: ਬਿੱਲੀ ਅੰਦਰ ਰਿਹਾ ਜਾ ਸਕਦਾ ਏ। ਸਗੋਂ ਬਿੱਲੀ ਅੰਦਰ ਰਹਿ ਕਿ ਕਈ ਕੁਝ ਕੀਤਾ ਜਾ ਸਕਦਾ ਏ।
x|y: ਤੇ ਓਹ ਸਭ ਕੁਝ ਪੁੱਠਾ ਵੀ ਹੋ ਸਕਦਾ ਏ, ਜਿਵੇਂ ਤੁਹਾਡਾ ਖਰੜਾ ਪੜ੍ਹ ਕੇ ਸਾਨੂੰ ਲੱਗਿਆ ਏ। ਤੁਹਾਂ-ਨੂੰ ਅਸਾਂ-ਡਾ ਪਹਿਲਾ ਫੁਰਮਾਨ ਇਹ ਵੈ ਕਿ ਅੱਜ ਇਹ ਕਚਹਿਰੀ ਬਰਖ਼ਾਸਤ ਹੋਣ ਤੋਂ ਬਾਅਦ ਤੁਸੀਂ ਕੁਝ ਨਹੀਂ ਲਿਖੋਗੇ। ਜੋ ਹੁਣ ਤੱਕ ਲਿਿਖਆ ਏ ਓਹ ਅਗਲਿਆਂ ਨੂੰ ਭੇਜਦਾ ਕਰੋ, ਓਹ ਛਾਪਣ, ਨਾ ਛਾਪਣ।
ਮੈਂ: ਮੈਂ-ਨੂੰ ਤੁਹਾਡਾ ਫ਼ੈਸਲਾ ਮਨਜੂਰ ਏ ਪਰ ਇਸ ਚ ਇਕ ਦੁਬਿਧਾ ਏ। ਮੈਂ ਓਨ੍ਹਾਂ ਨੂੰ ਕੀ ਭੇਜਾਂ ਜੇ ਅੱਗੇ ਲਿਖਣ ਦੀ ਮਨਾਹੀ ਵੀ ਤੁਸਾਂ ਆਪ ਲਾਈ ਏ? ਮੈਂ ਐਸੀ ਕਿਤਾਬ ਕਿੰਝ ਕਰ ਲਿਖਾਂ ਜਿਹ ਚ ਮੈਂ ਕਿਹੇ ਨੂੰ ਚੋਾਾੲੲ ਲਈ ਪੁੱਛਾਂ, ਜੇ ਮੈਂ ਕਿਹੇ ਨੂੰ ਚੋਾਾੲੲੲ ਲਈ ਪੁੱਛ ਹੀ ਨਾ ਸਕਦਾ ਹੋਵਾਂ? ਮੈਂ ਕਿਹ-ਨੂੰ ਪੁੱਛਾਂ, ਜੇ ਮੇਰੇ ਹਿੱਸੇ ਦਾ ਮੇਰੇ ਬਿੱਲੂ ਨੇ ਪੁੱਛ ਲਿਆ ਹੋਵੇ? ਮੈਂ ਕੀ ਲਿਖਾਂ ਜਿਹੜਾ ਲਿਖਣ ਚ ਆ ਜਾਵੰਦਾ ਏ, ਤੇ ਕੀ ਆਖਾਂ ਜਿਹੜਾ ਆਖ-ਸੁਣ ਹੋਂਦਾ ਏ? ਤੁਸੀਂ ਆਪ ਚੈਕ ਕਰੋ:
ਮੈਂ:
ਲਿਖਣ ਦੇ ਵਾਅਦੇ ‘ਤੇ ਜੁਆਬ ਦੇ ਰਿਹਾ ਵਾਂ। ਕਹਿ ਬੈਠਾ ਸਾਂ ਕਿ ਲਿਖਾਂ-ਗਾ, ਤੇ ਹੁਣ ਸੋਚੀਂ ਪਿਆ ਵਾਂ, ਕਿ ਲਿਖਾਂ-ਕੀ? ਕਿੰਝ ਕਰ ਹੋਸੀ? ਮਖਾਂ ਬੋਲ ਜਾਂ ਲਿਖ ਕਰ ਸਮਝਾਂ ਪੁਗਸੀ ਕਿ ਨਾ, ਸੋ ਬੋਲ ਕੇ ਲਿਖ ਰਿਹਾਂ। ਲਿਖਣ ਦਾ ਪਹਿਲਾ ਮੰਤਕ ਨਿਰੋਲ਼ ਖਾਜ ਕਰਨਾ ਏ…
ਮੈਂ: ਸਰ, ਮੇਰੇ ਕੋਲ ਇਕ ਬਿੱਲੂ ਏ…।
x|y: ਓਫ਼ੋ…! ਓਰ ਓਸ ਪਰ ਬਹੁਤ ਸਾਰੇ ਇਲਜ਼ਾਮ ਹੈਂ, ਜੈਸੇ ਪੰਛੀਓਂ ਕੇ ਅੰਡੇ ਖਾਨਾ, ਦੂਸਰੋਂ ਕਾ ਫ਼ੋਨ use ਕਰਨਾ, ਵਗੈਰਾ-ਵਗੈਰਾ। ਵੋਹ ਸਭ ਪਤਾ ਹੈ। ਬਸ ਗੜਬੜ ਵਾਲਾ ਪਾਰਟ ਲਿਖ ਕਰ ਸਮਝਾਓ।
ਮੈਂ: ਜੀ।
After the collapse of the manuscript:
The trial finally begins—and immediately loses track of what is being tried.
The charges concern the book, but the witnesses are hunger, Billu, the body, memory, Leanne, and the manuscript itself.
Somewhere between confession and absurdity, the court reaches its strange verdict: stop writing—and send the manuscript as it is.