31. Back to—ਜੇਹੀ ਥੇ ਗਿਆ
ਜਿਨ੍ਹਾਂ ਪੈਰਾਂ ਨੂੰ ਮੈਂ ਆਪਣੇ ਪਿੱਛੇ ਘਸੀਟ ਕੇ foodbank ਜਾਵੰਦਾ ਰਿਹਾਂ, ਓਸ ਦਿਨ ਤਿਨ੍ਹਾਂ ਪਿੱਛੇ ਲੱਗ ਕੇ ਮੈਂ ਕਿਸੇ ਹਾਲ਼ੇ ਘਰ ਪੁੱਜਿਆ। ਪਤਾ ਸਾ ਕਿ ਹੱਥਾਂ-ਪੈਰਾਂ ਤੇ ਹੋਰਾਂ ਜੀਆਂ ਨੇ ਮੈਂ-‘ਤੇ ਭਰਵਾਸਾ ਕਰ ਵੱਡਾ ਰਸਿਕ ਲਿਆ ਸਾ, ਤੇ ਓਸ ਦੇ ਨਤੀਜੇ ਕੋਈ ਬਹੁਤੇ ਵਧੀਆਂ ਨਹੀਂ ਸਨ ਨਿਕਲ਼ੇ। ਇਕ ਪੂਰੀ ਦੀ ਪੂਰੀ ਜਨਾਨੀ ਗ਼ੈਬ ਹੋ ਗਈ ਸੀ। ਮੈਂ-ਨੂੰ ਪੂਰਾ ਯਕੀਨ ਸਾ ਕਿ ਮੇਰੀ ਪੇਸ਼ੀ ਹੁਣ ਵੱਡੀ ਕਚਿਹਰੀ ਚ ਪੈਣੀ ਏ। ਮੈਂ ਨੱਸ ਕੇ ਆਵਦੇ ਪੁਰਾਣੇ ਲਿਖੇ ਪੜ੍ਹਨ ਬਹਿ ਗਿਆ, ਤਾਂ ਜੋ ਹੂਆ ਕਯਾ ਥਾ ਵਿਚੋਂ ਆਪਣੀ ਸਫ਼ਾਈ ਦੀ ਕੋਈ ਤੰਦ ਹੱਥ ਆਵੇ।ਦੋ ਕੁ ਸੋ ਸਫਿ਼ਆਂ ਤੋਂ ਬਾਅਦ ਇਕ ਸਫ਼ੇ ਦੇ ਕੋਨੇਂ ‘ਪਰ ਕਿਸੇ ਦਾ ਫ਼ੋਨ ਨੰਬਰ ਲਿਖਿਆ ਸਾ, ਪਰ ਲਿਖਾਈ ਮੇਰੀ ਨਹੀਂ ਸੀ।
+1 (647) ਟੁੰ ਟੀਂ ਟੱ – ਟੂੰ ਟੀਂ ਟੂੰ ਟੀਂ
ਜੇਬ੍ਹੇ ਚੋਂ ਆਪਣਾ ਫ਼ੋਨ ਕੱਢਿਆ ਤੇ ਸਾਰੇ ਨੰਬਰ ਫ਼ਰਸ਼ ਤੇ ਡੋਲ੍ਹ ਲਏੇ। ਵਿੱਚੋਂ ਗੋਲਮੋਲ਼ 647 ਨਿਕਲਿਆ, ਤੇ ਰੁੜ੍ਹ ਕੇ ਸੋਫ਼ੇ ਹੇਠਾਂ ਜਾ ਵੜਿਆ। ਝਾੜੂ ਨਾਲ਼ ਕੱਢ ਕਰ ਪੜਿਆ ਤਾਂ ਜਾਣਿਆ, ਇਹ Leanne ਦਾ ਨੰਬਰ ਸਾ। ਮੈਂ ਜਾਣ-ਬੁੱਝ ਕੇ Leanne ਦਾ ਨੰਬਰ ਕਦਿ save ਨਹੀਂ ਕੀਤਾ ਕਿ ਓਨੂੰ ਫ਼ੋਨ ਕਰਕੇ ਕਿਤੇ ਆਪਣੇ ਦਿਲ ਦਾ ਹਾਲ ਨਾ ਸੁਣਾ ਬੈਠਾਂ। ਓਦ੍ਹਾ ਫ਼ੋਨ ਆਵੇ ਤਾਂ ਮੈਂ ਕੁਤਕੁਤਾੜ੍ਹੀ ਨਾਲ਼ ਪਛਾਣਦਾ ਸਾਂ। ਥੋੜੀ ਹੋਰ ਤਹਿਕੀਕੀ ਕਰਨ ‘ਤੇ ਪਤਾ ਲੱਗਿਆ ਕਿ ਮੇਰੇ ਫ਼ੋਨ ਤੋਂ 647 ਨੂੰ ਕੁਝ ਸੁਨੇਹੇ ਵੀ ਭੇਜੇ ਗਏ ਸਨ। ਸਾਰੇ ਹੀ ਕੰਮ ‘ਤੇ ਪੁੱਜਣ ਬਾਰੇ ਸਨ, ਇਕ ਨੂੰ ਛੱਡ ਕੇ। ਮੇਰੇ ਫ਼ੋਨ ਨੇ Leanne ਨੂੰ ਲਿਖ ਭੇਜਿਆ ਸਾ:
Dupont 915 is re-opening this weekend. Would you like to go there for a cup of coffee with me?
ਇਹ ਪੜ੍ਹ ਕੇ ਇਕ ਵਾਰ ਤਾਂ ਮੈਂ-ਨੂੰ ਦਿਲ ਦਾ ਦੌਰਾ ਪੈਣ ਲੱਗਿਆ। “ਇਹ ਕਦੋਂ ਹੋ ਗਿਆ?” ਅੱਗੇ ਪੜ੍ਹਿਆ ਤਾਂ Leanne ਨੇ ਜੁਆਬ ਦਿੱਤਾ ਸਾ, “Thanks for the invite, but I would prefer to spend this weekend by the quiet of the lake by myself.”
ਕੁਝ ਨਮੋਸ਼ੀ ਹੋਈ, ਪਰ ਦਿਲ ਨੂੰ ਕੁਝ ਆਰਾਮ ਵੀ ਮਿਲਿਆ ਕਿ coffee ਤੋਂ ਪੱਕੀ ਨਾਂਹ ਕਦੋਂ ਦੀ ਹੋ ਚੁੱਕੀ ਏ, ਮੈਂ ਐਵੇਂ ‘ਨਾ’ ਪੁੱਛਣ ਦੀ ਜਿ਼ਦ ਫੜੀ ਬੈਠਾ ਸਾਂ। ਫਿਰ ਸੋਚਿਆ ਕਿ ਹੋ ਸਕਦਾ ਇਹ ਇਸ ਜੁਆਬ ਦਾ ਮਤਲਬ ਇਹ ਹੋਵੇ ਕਿ ਇਸ ਹਫ਼ਤੇ ਨਹੀਂ, ਫਿਰ ਕਦਿ ਸਹੀ? ਅੱਗੇ ਪੜ੍ਹੋ ਹੋਰ ਕੀ-ਕੀ ਹੋ ਚੁੱਕਿਆ ਏ। ਅਗਲਾ ਸੁਨੇਹਾ ਮੇਰਾ ਭੇਜਿਆ ਸਾ।
Self ਦਾ ਕੀ ਏ ਅੜੀਏ, ਨੱਪੋ ਤਾਂ ਕਦਿ ਚਲ ਪੈਵੰਦਾ ਏ, ਕਦਿ ਨਹੀਂ। ਪਰ ਜੇ ਆਪਣੇ-ਆਪ ਨੂੰ ਸੲਲਾ ਮੰਨ ਕੇ ਨੱਪੀ ਜਾਵੀਏ ਤਾਂ ਇਹ ਤਾਂ ਕੋਈ ਚੰਗਾ self ਨਹੀਂ ਹੋਇਆ। ਇਸ ਚ ਤਾਂ ਤੁਸੀਂ ਆਪਣੇ ਬਿਨ੍ਹਾਂ ਕੁਝ ਨੱਪ ਹੀ ਨਹੀਂ ਸਕਦੇ?”
Leanne ਨੂੰ ਭੇਜੇ ਸੁਨੇਹੇ ਲਿਖੇ ਤਾਂ ਮੇਰੇ style ਚ ਹੀ ਸਨ ਪਰ ਮੈਂ ਨਹੀਂ ਸਨ ਭੇਜੇ, ਭਾਵੇਂ ਮੈਂ-ਨੂੰ ਪੁੱਛ ਲਓ। ਮੇਰਾ ਤਾਂ ਸਾਰਾ ਪ੍ਰਾਜੈਕਟ ਹੀ Leanne ਨੂੰ ਕੁਝ ‘ਨਾ’ ਪੁੱਛਣ-ਮੰਗਣ ਦਾ ਸਾ। ਦਸਦਾ ਵਾਂ ਹੋਇਆ ਕੀ ਸੀ।
ਮੈਂ ਭੁੰਜੇ ਗੱਦਾ ਵਿਛਾ ਕੇ ਸੋਵੰਦਾ ਵਾਂ ਤੇ ਮੇਰਾ ਬਿੱਲੂ ਮੇਰੇ ਸਿਰਹਾਣੇ ਪਏ ਸੋਫ਼ੇ ਪਰ ਚੜ੍ਹ ਕੇ, ਜਿੱਥੇ ਮੇਰਾ ਫ਼ੋਨ ਪਿਆ ਹੋਵੰਦਾ ਏ। ਹੁਣ ਸਭ ਕੁਝ ਸਮਝ ਆਵਣ ਲੱਗਿਆ ਸਾ। ਸਾਰੀ ਖੇਡ ਬਿੱਲੂ ਖੇਡ ਰਿਹਾ ਸਾ ਤੇ ਅਸੀਂ ਸਾਰੇ (ਮੈਂ, ਲੱਤਾਂ-ਬਾਹਵਾਂ, ਤੇ ਹੋਰ ਜੀਅ) ਆਪਸ ਚ ਲੜ੍ਹੀ ਜਾਵੰਦੇੇ ਸਾਂ। Leanne ਅੱਡ ਮੈਂ-ਤੋਂ ਪਰੇਸ਼ਾਨ ਸੀ।
The feet lead him home, and the investigation turns unexpectedly toward the phone—and the cat.
What he thought was his own desire may have already been moving through him, sending messages, making invitations, leaving traces. Billu knows more than he lets on.
The feet have brought him back to the place where the mystery began: inside the machinery of the self.