MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

32. x|Y ਨਾਲ਼ ਗੱਲਬਾਤ। Calibration

x|y : ਹਲੋ? Are you there?

ਮੈਂ: ਹਾਂ, ਹੈ ਵਾਂ ਤਾਂ ਹੀ ਤਾਂ ਬੋਲਦਾ ਵਾਂ।Shit has hit the fan.

x|y : ਖੁੱਲ੍ਹ ਕੇ ਦੱਸੋ।

ਮੈਂ:

ਓਸ ਦੀ ਅੱਖ ਚੋਈ ਪਰ ਮੇਰਾ | ਕੋੱਠਾ ਚੋਈ ਜਾਵੰਦੈ ਸਾਲ਼ਾ

ਸੁੱਚ ਮੈਂ ਹੋਰ ਕੋਈ ਸੀ ਨੱਪਿਆ | ਇਹ ਕੀ ਹੋਈ ਜਾਵੰਦੈ ਸਾਲ਼ਾ

ਸੁਪਨੇ ਅੰਦਰ ਡਰਿਆ ਬੰਦਾ | ਡਰ ਕੇ ਸੋਈ ਜਾਵੰਦੈ ਸਾਲ਼ਾ

ਰਿਸ਼ਤਾ ਲੈਵਣ ਗਿਆ ਸਿਸੀਫ਼ਸ | ਪੱਥਰ ਢੋਈ ਜਾਵੰਦੈ ਸਾਲ਼ਾ

ਅੱਗੇ ਨਾ ਕੁਝ ਦਿਸੇ ਤਾਂ ਬੰਦਾ | ਪਿੱਛਾ ਧੋਈ ਜਾਵੰਦੈ ਸਾਲ਼ਾ

ਲਾਹਵੋ ਇਹਨੂੰ ਸੂਲ਼ੀਓਂ ਕੋਈ | ਇਹ ਤਾਂ ਰੋਈ ਜਾਵੰਦੈ ਸਾਲ਼ਾ

ਰੱਬ ਮੇਰਾ ਕੋਈ ਖੋੱਟਾ ਧੇਲ੍ਹਾ | ਲੱਭ-ਲੱਭ ਖੋਈ ਜਾਵੰਦੈ ਸਾਲ਼ਾ

ਓਹ ਹੋਵੇ ਜਾਂ ਇਹ ਹੋ ਜਾਵੇ | ਇਹ ਕੀ ਹੋਈ ਜਾਵੰਦੈ ਸਾਲ਼ਾ

x|y : ਥੋੜਾ ਘੱਟ ਖੁੱਲੋ।

ਮੈਂ : Ok। ਇਹ ਚੱਕਰ ਕੀ ਏ?

x|y : ਮੇਰਾ ਖਿ਼ਆਲ ਏ ਇਹ ਸਿਰਫ਼ ਤੁਹਾਡਾ ਖਿ਼ਆਲ ਏ, ਬੱਸ ਛੰਦ ਚ ਏ ।

ਮੈਂ : ਇਹ-ਨੂੰ ਬਦਲਿਆ ਜਾ ਸਕਦਾ ਏ?

x|y : Anytime। ਅਸੀਂ ਜੋ ਹੋਇਆ ਜਾਂ ਜੋ ਅਜੇ ਹੋਣਾ ਏ, ਓਦ੍ਹਾ ਤਾਂ ਕੁਝ ਨਹੀਂ ਕਰ ਸਕਦੇ— ਪਰ ਤੁਹਾਡੀ ਓਸ ਬਾਰੇ ਸਮਝ ਬਦਲ ਸਕਦੇ ਵਾਂ। ਮੈਂ : ਕਿੱਥੋਂ ਸੁਰੂ ਕਰੋਗੇ?What is your last most proਨੂੰound thought, incident or memory?

ਮੈਂ: ਬੱਸ foodbank ਨੂੰ ਨੱਸਣਾ, ਵਗੈਰਾ-ਵਗੈਰਾ।

x|y : That’s great, we can enter here. I will go upstairs and steer the antenna. You stay down and monitor the whole situation. When you have an acceptable quality oਨੂੰ the picture— holler me. But, beਨੂੰore we mess with the antenna settings, let me try to reboot you a a few times, might that solve the problem?

Ok.

The investigation turns inward.

The narrator and x|y begin a rough Cartesian internal affairs—mind and body, upstairs and downstairs, memory and event—trying to recalibrate a self that has stopped receiving a clear signal.

Nothing is solved. They simply agree to reboot (the narrator) and look again.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →