MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

39. ਛਾਪਣ ਵਾਲਿ਼ਆਂ ਨੂੰ | To Publisher

> ਵਹੀਂ ਬੈਠ ਕਰ

ਲਿਖਤੁਮ: ਮਨੂਅ
ਬਾ-ਹੁਕਮ: ਕਮੇਟੀ ਤੇ ਪ੍ਰਧਾਨ
ਮਿਤੀ: 3 ਨਵੰਬਰ 2024

Subject: ਵਹੀਂ ਬੈਠ ਕਰ ਜੋ ਭੀ ਹੋ-ਪਾਇਆ।

ਚਿਤਾਵਨੀ: ਕਿਸੇ ਦੀ ਤਰੀਕ ਕਿਸੇ ਹੋਰ ਨਾਲ਼ ਨਹੀਂ ਰਲ਼ਦੀ, ਯਾਨੀ ਸਮਾਂ ਸਭਨਾਂ ਦਾ ਨਿਜੀ ਤੇ ਸਥਾਨਕ ਏ

ਲਿਖਣ ਦੇ ਵਾਅਦੇ ‘ਤੇ ਜੁਆਬ ਦੇ ਰਿਹਾਂ। ਕਹਿ ਬੈਠਾ ਕਿ ਲਿਖਣਾ ਵੈ, ਤੇ ਹੁਣ ਸਭਨਾਂ ਨੇ ਤੱਥ ਕੱਢਿਆ ਵੈ ਕਿ ਲਿਖਣਾ ਔਖਾ ਕੰਮ ਨਹੀਂ, ਪਰ ‘ਕੀ ਲਿਖਣਾ ਏ’ ਦਾ ਅਹਿਦ ਕਰ ਬਹਿਣਾ ਮਹਿੰਗਾ ਸੌਦਾ ਹੋਵੰਦਾ ਏ। ਸੋਚਦਾ ਸਾਂ, ਕਿੰਝ ਕਰ ਹੋਸੀ? ਮਖਾਂ ਬੋਲ ਜਾਂ ਲਿਖ ਕਰ ਸਮਝਦਾ ਵਾਂ, ਕਿ ਪੁਗਸੀ ਕਿ ਨਾ ਪੁਗਸੀ।

Footnotes from early manuscript
ਮੈਂ ਰੋਜ਼ ਸਵੇਰੇ ਸੁੱਤਾ ਉ੍ੱਠ ਕੇ ਸਿਗਰਟ ਪੀਵਣ ਬੁਹਿਓਂ ਬਾਹਰ ਹੋਵੰਦਾ ਵਾਂ। ਕਿਸੇ ਦਿਨ ਮੈਂ ਕਿਸੇ ਰਓਂ ਚ ਸਵਖਤੇ ਤੁਹਾਂ-ਨੂੰ ਲਿਖਣ ਬਾਰੇ ਕੋਈ ਮੇਲ-ਈ ਲਿਖ ਭੇੱਜੀ। ਮੇਰੇ ਕੋਲ਼ ਇਕ ਬਿੱਲੂ ਏ ਜਿਹ-‘ਤੇ ਟਟੀਹਰੇ ਦੇ ਆਂਡੇ ਖਾਵਣ ਦਾ ਇਲਜ਼ਾਮ ਏ। ਇਹ ਸਵੇਰੇ ਚਾਰ ਵਜੇ ਮੇਰੀ ਰਜਾਈ ‘ਤੇ ਚੜ੍ਹ ਮੇਰੀਆਂ ਲੱਤਾਂ ਘੁੱਟ ਮੈਨੂੰ ਉਠਾਲ਼ਦਾ

ਵੈ ਕਿਓਂਕਿ ਏਹ-ਨੇ ਬਾਹਰ ਆਂਡੇ ਲੱਭਣ ਜਾਣਾ ਹੋਂਦਾ ਏ। ਓਸ ਵੇਲ਼ੇ ਦਾ ਨਿਕਲਿ਼ਆ,ਇਹ ਓਦੋਂ ਮੁੜਦਾ ਏ ਜਦੋਂ ਮੈਂ ਆਪਣੀ ਪਹਿਲੀ ਸਿਗਰਟ ਪੀਵਣ ਘਰੋਂ ਬਾਹਰ ਨਿਕਲਦਾ ਵਾਂ।

ਓਸ ਦਿਨ ਸਿਗਟ ਪੀਵੰਦਿਆਂ ਮੈਂ ਏਹ-ਨੂੰ ਦੱਸਿਆ ਕਿ ਮੈਂ publisher ਨੂੰ email ਘੱਲ ਬੈੱਠਾਂ ਵਾਂ, ਹੁਣ ਸੋਚਦਾਂ ਕੀ ਲਿਖਾਂ?

ਕਹਿਣ ਲੱਗਿਆ, ਤੁਸੀਂ ਐਵੇਂ ਹੀ ਗੱਲਾਂ ਕਰੀ ਜਾਇE? ਲਿਖਣ ਦਾ ਮੰਤਕ ਨਿਰੋਲ਼ ਖਾਜ ਕਰਨਾ ਹੀ ਹੋਵੰਦਾ ਏ। ਬਿੱਲੂ ਨੇ ਮੈਨੂੰ ਪੰਜਿਆਂ ਨਾਲ਼ ਆਪਣੀ ਧੋਣ ‘ਤੇ ਖਾਜ ਕਰ ਵਿਖਾਲੀ, ਤੇ ਖਾਜ ਦਾ ਠਟਿਲੲ ਸੁਝਾਇਆ “ਖਰਖਰ- The Khaj”। ਮਖਾਂ ਏਹ-ਤਰ੍ਹਾ ਦੀ ਲਿਖ਼ਤ ਨੂੰ ਪੜਨਾ ਔਖਾ ਕੰਮ ਨਹੀਂ? ਅਖੇ, ਓਹ ਤੁਹਾਡੀ problem ਨਹੀਂ। ਜੇ ਲਿਖਣਾ ਖਾਜ ਕਰਨ ਵਾਂਙ ਸਹਿਜ ਲਗਦਾ ਏ ਤਾਂ ਲਿਖੋ, ਕੀ ਲੈਣਾ ਬਹੁਤੇ ਪੜਾਕੂਆਂ ਤੋਂ? ਮਖਾਂ ਯਾਰ ਮੈਂ ਤਾਂ ਮਣਾ-ਬੱਧੀਂ ਲਿਖਦਾ ਵਾਂ, ਪਰ ਮੈਂ-ਨੂੰ ਤਾਂ ਵੀ ਸਮਝ ਨਹੀਂ ਲਗਦੀ ਕਿ ਮੈਂ ਕਹਨਾ ਕਯਾ ਚਾਹਤਾ ਹੁੰ। ਬਿੱਲੂ ਪੁੱਛੇ, “ਕੋਈ ਫ਼ਾਇਦਾ ਹੁਆ ਸੋਚਨੇ ਕਾ? ਜਿਸ ਬਾਤ ਕਾ ਕੋਈ ਫ਼ਾਇਦਾ ਹੀ ਨਹੀਂ, ਉਸ ਬਾਤ ਕਾ ‘ਕਯਾ-ਫ਼ਾਇਦਾ’?” ਬਿੱਲੀਆਂ ਦੀਆਂ ਬਹੁਤੀਆਂ ਗੱਲਾਂ ਮੈ-ਨੂੰ ਜਚ ਜਾਵੰਦੀਆਂ ਨ।

Cat scratching, and suggesting it as title of the manuscript
ਮੈਂ ਗੱਲ ਕਿਸੇ ਹੋਰ ਸਮੇਂ ਚ ਗੰਢੀ ਸੀ ਪਰ ਮੇਰੇ ਲਿਖਦੇ-ਲਿਖਦਿਆਂ ਸਮਾਂ ਵੀ ਬਦਲ਼ ਗਿਆ, ਤੇ ਖਰ-ਖਰਨ ਵਾਲ਼ੀ ਗੱਲ ਵੀ। ਮੇਰਾ ਸਮਾਂ ਦੋਵ੍ਹੇਂ ਪਾਸੇ ਵਗਦਾ ਏ। ਇਹ ਜਿਨਾਂ ਕੁ ਅੱਗੇ ਨੂੰ ਤੁਰਦਾ ਏ, ਓਨਾਂ ਹੀ ਪਿਛਾਂਹ ਨੂੰ ਵੀ। ਕੁਝ ਅਗਲਾ-ਪਿਛਲਾ ਜੁੜਦਾ ਏ ਮੇਰੇ ਥਾਣੀ, ਜੁੜਨ ਦੇਵੰਦਾ ਵਾਂ।

ਪਿਛਲੇ ਸਾਲ਼ ਤੁਹਾਂ ਨੂੰ ਇਕ ‘ਲਿਖੇ, ਪਰ ਨਾ ਭੇਜੇ’ ਖ਼ਤ ਦਾ ਪੰਜਾਬੀ ਅਨੁਵਾਦ ਲਿਖ ਭੇਜਣ ਲਈ ਪੁੱਛ ਬੈਠਾ ਸਾਂ। ਖ਼ਤ ± ਬਾਰੇ ਓਦੋਂ ਦੱਸਣਾ ਮੁਨਾਸਿਬ ਨਾ ਲੱਗਿਆ, ਕਿ ਤੁਹਾਂ ਨਾਂਹ ਕਰ ਦੇਣੀ ਏ। ਗੱਲ ਵੀ ਠੀਕ ਏ। ਅੱਧੇ ਪੰਨੇ ਦੀ ਬੇ-ਸਿਰਪੈਰ ਅਣਪਾਈ ਚਿੱਠੀ ਜੇ ਪੰਜਾਬੀ ਚ ਲਿਖ ਲਓ, ਤਾਂ ਕਿਹੜਾ ਸੱਪ ਨਿਕਲ ਆਵਣਾ ਏ?

Author copies cat scratching his neck with his foot
ਬਿੱਲੂ ਦੀ ਗੱਲ ਮੰਨ ਮੈਂ ਖਾਜ ਕਰਨ ਬਹਿ ਗਿਆ, ਤੇ ਖ਼ਤ ਪਿੱਛੇ ਰਹਿ ਗਿਆ। ਇਹ ਖ਼ਤ ਇਸ ਕਿਤਾਬ ਚ ਹੋਂਦੀ ਸਾਰੀ ਗੱਲ-ਬਾਤ ਤੋਂ ਬਹੁਤ ਪਹਿਲਾਂ ਦੀ ਗੱਲ ਏ, ਜਿਹੜੀ ਮੈਂ ਪੰਜਾਬੀ ਉਲਥੇ ਵਿਚ ਦੱਸਣਾ ਭੁੱਲ ਗਿਆ ਸਾਂ। Leanne ਨੂੰ ਅੱਧ ਲਿਖੀ ਤੇ ਅਣਪਾਈ ਇਸ ਚਿੱਠੀ ਨੂੰ ਮੈਂ ਕਈ ਵਾਰ ਪੜ੍ਹ ਲਿਆ ਏ। ਬਹੁਤੀ ਸਮਝ ਨਹੀਂ ਪੈਵੰਦੀ, ਤਾਂ ਹੀ ਮੈਂ ਭੇਜੀ ਨਹੀ ਹੋਣੀਂ। ਹੁਣ ਪਤਾ ਲੱਗਿਆ ਏ ਕਿ ਇਦ੍ਹਾ ਪੰਜਾਬੀ ਅਨੁਵਾਦ ਵੀ ਤਾਂ ਹੀ ਸੰਭਵ ਨਹੀਂ, ਸਗੋਂ ਪੰਜਾਬੀ ਚ ਰੋਹੜੂ, ਬਿੱਲੂ, ਟਟੀਹਰੀਆਂ ਤੇ ਸੱਪ ਬਹੁਤ ਆ ਵੜਦੇ ਨ।

ਤੁਹਾਂ-ਨੂੰ ਕੁਝ ਬੇ-ਸਿਰਪੈਰ ਲਿਖ ਭੇਜਿਆ ਏ— ਸਾਰਾ ਗਲ਼ਤ ਏ। ਇਕ ਪੰਨੇ ‘ਪਰ ਕੁਝ ਲਿਖਣਾ ਸਾ। ਨਾ ਲਿਖ ਹੋਵਿਆ, ਤੇ ਨਾ ਭੇਜ ਹੋਵਿਆ। ਓਹ ਜੋ ਨਾ ਲਿਖ ਹੋਵਿਆ, ਕਿਤਾਬ ਦੇ ਅਖੀਰ ਚ ਨੱਥੀ ਕਰ ਰਿਹਾ ਵਾਂ, ਕਿਓਂਕਿ ਪ੍ਰਧਾਨ ਹੁਰਾਂ ਦਾ ਹੁਕਮ ਏ ਕਿ ਜੈਸਾ ਭੀ ਹੋ, ਭੇਜ ਦੋ ਅਰ ਘਰ ਜਾਓ। ਤਾਂ ਵੀ ਕਦਿ ਦੋਹਾਂ ਉਂਗਲਾ ਨਾਲ਼ ਹਵਾ ਨੂੰ ਫੜ ਕੇ ਮਲੋ਼ ਤਾਂ ਕੁਝ ਹੱਥ ਆ ਗਿਆ ਲਗਦਾ ਏ। ਏਨਾਂ ਕੁ ਹੀ ਲਿਖ ਹੋਵੰਦਾ ਏ।

ਮੈਂ ਆਪ ਟੋਰਾਂਟੋ ਚ ਰਹਿੰਦਾ ਵਾਂ, ਤੇ ਇਤ-ਥਾਂ ਇਕ ਬਿੱਲੂ ਵੀ ਹੈ ਵੇ। ਸਮੇਂ ਦਾ ਜੋੜ ਖੁੱਲ ਗਿਆ ਏ, ਓਹ ਹੁਣ ਸਭਨਾਂ ਦੇ ਪਿੰਡੇ ਚੋਂ ਹੋ ਕੇ ਨਿਕਲਦਾ ਏ। ਮੈਂ ਆਪ ਹੁਣ ਮੇਰੇ ਬਿੱਲੂ ਅੰਦਰ ਰਹਿੰਦਾ ਵਾਂ, ਤੇ ਟੀਟਹਰੀ ਸਾਡੇ ਬਾਹਿਰ। ਗੰਡੋਯਾ ਅਜੇ ਖੁੱਡ ਚ ਸੁੱਤਾ ਏ। ਘਰਾਂ ਦੇ ਕਿਰਾਏ ਏਨੇ ਵਧ ਗਏ ਨ ਕਿ ਬਹੁਤੇ ਲੋਕ ਹੁਣ ਆਪਣੇ ਕੁੱਤੇ-ਬਿੱਲੀਆਂ ਅੰਦਰ ਹੀ ਰਹਿੰਦੇ ਨ।

Artwork: Painting_I live in my ca, acrylic on canvas
ਬਿੱਲੂ ਹੁਣ ਵੱਡਾ ਹੋ ਗਿਆ ਏ ਤੇ ਸ਼ਹਿਰੋਂ ਆਪ ਸੌਦਾ-ਭਾਜੀ ਲੈ ਆਵੰਦਾ ਏ। ਮੇਰੀ ਚਿੱਟੀ ਕਮੀਜ਼ ਬਹੁਤੀ ਘਸ ਗਈ ਏ। ਅੱਜ ਮੈਂ ਆਖਿਆ ਜੇ ਬਾਹਿਰ ਗਿਆ ਤਾਂ ਇਕ ਨੀਲ਼ ਦੀ ਡੱਬੀ ਲੈ ਆਵੀਂ। ਅਖੇ ਮੈਂ-ਨੂੰ ਨਹੀਂ ਪਤਾ ਲੱਗਣਾ ਨੀਲ਼-ਨੂਲ਼ ਦਾ, ਆਪ ਨਾਲ਼ ਚਲੋ। ਨਾਲ਼ੇ ਰਸਤੇ ਚ ਭਅਚਕਰੋਅਦ ਚਆਾੲ ਚ ਬਹਿ, ਕੁਝ ਸਮਾਂ ਗੱਪਾਂ ਮਾਰਾਂਗੇ। Leanne ਵੀ ਉਤ-ਥਾਂ ਰੋਜ਼ ਚੋਾਾੲੲ ਪੀਵਣ ਆਵੰਦੀ ਏ।

ਪਰ ਤੁਹਾਂ-ਨੂੰ Leanne ਬਾਰੇ ਨਹੀਂ ਪਤਾ। ਸਮਾਂ ਘੱਟ ਏ, ਕਿਓਂਕਿ ਅੱਜ ਤੋਂ ਬਾਅਦ ਹੋਰ ਨਾ ਲਿਖਣ ਦਾ ਫੁਰਮਾਨ ਏ। ਏਨੀਆਂ ਗੱਲਾਂ ਏਨੇਂ ਥੋੜੇ ਸਮੇਂ ਚ ਨਹੀਂ ਹੋ ਸਕਦੀਆਂ। ਇਸ ਚਿੱਠੀ ਨੂੰ ਮੇਰਾ ਮੁਆਫ਼ੀਨਾਮਾ ਸਮਝੋ,

ਬਾਕੀ ਗੱਲ ਮੈਂ ਅੱਗੇ ਜਾ ਕੇ ਦਸਦਾ ਵਾਂ।

ਬਹੁੰ ਪਿਆਰ ਨਾਲ਼
ਮਨੂ

This is the manuscript’s second letter to the publisher—and perhaps its first real explanation of how the whole thing came into being. Written “from here, sitting here,” it begins with a promise to write and immediately discovers the problem: knowing that you will write is easy; deciding what you are writing is something else.

Billu offers a solution: writing as ਖਾਜ—an itch, a scratching. From there, the abandoned letter, the publisher, Leanne, the cat, the bird, the worm and the strange behaviour of time begin to occupy the same space. What was supposed to be a simple manuscript submission becomes an account of why the manuscript could not quite become the thing it was supposed to be.

There is also a quiet temporal trick here. This letter is dated before much of what we have already read, yet it contains traces of what seems to have happened later. Perhaps the narrator is remembering. Perhaps the manuscript is writing itself backwards. Or perhaps everyone's time is simply their own.

And then there is Leanne: “ਪਰ ਤੁਹਾਂ-ਨੂੰ Leanne ਬਾਰੇ ਨਹੀਂ ਪਤਾ।” The letter ends by promising that the rest will be explained later. Of course, by now we know that “later” is not a particularly reliable place in this book.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →