40. ਪੜ੍ਹਨ ਵਾਲਿ਼ਆਂ ਨੂੰ | To Readers
ਵਹੀਂ ਬੈਠ ਕਰ
ਮੁਸ਼ਕਿਲਾਂ ਦੋ ਨ।ਪਹਿਲੀ: ਮੇਰਾ ਸਾਰਾ ਸਮਝਾਇਆ ਗ਼ਲਤ ਏ। ਮੈਂ-ਨੂੰ ਪਤਾ ਹੋਂਦਾ ਤਾਂ ਮੈਂ ਤੁ-ਹਾਂ ਤੋਂ ਪੁਛਦਾ ਹੀ ਕਿਓਂ ? ਦੂਜੀ: ਜੇ ਸਮਝਾਵਣੀ ਹੀ ਹੋਵੇ ਤਾਂ ਬਾਤ ਪਾਵੀਏ ਕਿਓਂ ? ਮੈਂ ਕਈ-ਕਈ ਥਾਵ੍ਹਾਂ ਨਿਸ਼ਾਨੀਆਂ ਲਾਵੀਆਂ ਸਨ, ਕਿ ਮੁੜ੍ਹਣ ਦਾ ਰਾਹ ਪਛਾਣਿਆ ਜਾ ਸਕੇ। ਮੇਰੇ ਸਿਰ ਚ ਕੋਈ ਜੰਗਲ ਏ, ਜਿਹ-ਚ ਹਰ ਦਰਖ਼ਤ ਨਾਲ਼ ਇਕ ੋ ਜਿਹੇ ਲਿਫਾ਼ਫ਼ੇ ਬੰਨ੍ਹੇ ਨ। ਬਹੁਤੀਆਂ ਨਿਸ਼ਾਨੀਆਂ ਨਾਲ਼ ਵੀ ਕੋਈ ਗਵਾਚ ਸਕਦਾ ਏ।
ਇਹ ਵੀ ਤਾਂ ਹੋ ਸਕਦਾ ਏ ਕਿ ਕਿਸੇ ਨੇ ਕਿਤੇ ਜਾਣਾ ਹੀ ਨਾ ਹੋਵੇ, ਪਰ ਜਾਣਾ ਵੀ ਜ਼ਰੂਰ ਹੋਵੇ? ਫਿਰ ਇਹ-ਦਾ ਮਤਲਬ ਇਹ ਹੋਵਿਆ ਕਿ ਲਿਫ਼ਾਫ਼ੇ ਆਪਣਾ ਕੰਮ ਠੀਕ ਕਰ ਰਹੇ ਨ। ਰੋਜ਼ ਓਹੀ ਦਿਨ ਚੜ੍ਹਦਾ ਏ, ਰਤਾ ਫ਼ਰਕ ਨਾਲ਼। ਓਹੀ ਖਿ਼ਆਲ ਆਵੰਦਾ ਏ, ਓਹੀਂ ਥਾਂ ਲਭਦੀ ਏ, ਓਹੀ ਬਿੱਲੀ ਆਵੰਦੀ ਏ, ਤੇ ਓਹੀ ਮੀਂਹ ਮੇਰੀ ਬਾਰੀ ‘ਤੇ ਕੁਣ-ਕੁਣ ਕਰ ਕੋਈ ਕਹਾਣੀ ਸੁਣਾਵੰਦਾ ਏ। ਓਹੀ ਸਭ ਕੁਝ ਹੋਂਦਾ ਏ, ਰਤਾ ਫ਼ਰਕ ਨਾਲ਼।
ਮੈਂ ਪੰਜਾਹ ਸਾਲਾਂ ਤੋਂ ਰੋਜ਼ ਇਕ ਦਿਨ ਦਾ ਹੋਵੰਦਾ ਵਾਂ। ਮਹੀਨੇ ਚ ਤੀਹ ਦਿਨ ਹੋਂਦੇ ਨ, ਪਰ ਮੈਂ ਮਹੀਨਾ ਕਦਿ ਨਾ ਵੇਖਿਆ। ਜੇ ਦਿਸ ਜਾਵੰਦਾ ਤਾਂ ਮੇਰਾ ਦਿਲ ਢਹਿ ਜਾਣਾ ਸਾ। ਜੇ ਮੈਂ ਆਪਣੇ ਪੰਜਾਹ ਸਾਲ ਇਕੋ ਵਾਰ ਚ ਵੇਖ ਲੈਵੰਦਾ ਤਾਂ ਮੈਂ-ਤੋਂ ਜੀ ਨਹੀਂ ਸੀ ਹੋਣਾ। ਨਿੱਕਾ-ਨਿੱਕਾ ਕਰ ਜੀਵਿਆਂ ਜੀ ਹੋਵੰਦਾ ਏ, ਤੇ ਥੋੜ੍ਹਾ-ਬਹੁਤ ਲਿਖ ਹੋਵੰਦਾ ਏ।
ਮੈਂ ਇਕੋ ਥਾਂ ਬੈਠਾ ਦਿਨ ਉਡੀਕਦਾ ਵਾਂ, ਤੇ ਓਹ ਰੋਜ਼ ਆ ਜਾਵੰਦਾ ਏ। ਮੈਂ ਰੋਜ਼ ਇਕੋ ਗੱਲ ਕਰਦਾ ਵਾਂ, ਭਾਵੇਂ ਮੇਰੇ ਬਿੱਲੂ ਨੂੰ ਪੁੱਛ ਲਓ। ਮੈਂ ਏਧਰ-ਓਧਰ ਫਿਰਦਾ ਕਿਤੇ ਨਹੀਂ ਜਾਵੰਦਾ, ਬੱਸ ਕਿਤੇ-ਕਿਤੇ ਫਿਰਦਾ ਰਹਿੰਦਾ ਵਾਂ। ਸਾਰੇ ਰਸਤੇ ਠੀਕ ਨ— ਕਿ ਓਨ੍ਹਾਂ ਕਦਿ ਨਹੀਂ ਆਖਿਆ ਕਿ ਓਹ ਕਿਹੇ-ਥਾਂ ਜਾਵੰਦੇ ਨ, ਮੇਰੀ ਹੀ ਕੁਝ ਸਮਝੀ ਜਾਵਣ ਦੀ ਜਿ਼ਦ ਸੀ। ਸਾਰੇ ਰਸਤੇ ਗ਼ਲਤ ਨ— ਕਿ ਓਹ ਰਸਤੇ ਹੈ ਹੀ ਨਾ ਸਨ, ਮੇਰੀ ਹੀ ਜਿ਼ਦ ਸੀ।
ਕਦਿ ਮੈਂ-ਨੂੰੰ ਲਗਦਾ ਏ ਮੈਂ ਕੁਰਾਹੇ ਪਿਆ ਵਾਂ। ਜਦੋਂ ਆਪਣੇ-ਆਪ ਤੋਂ ਥੱਕ ਜਾਵੰਦਾ ਵਾਂ, ਤਾਂ ਤੁਹਾਂ ਲੋਕਾਂ ਨੂੰ ਯਾਦ ਕਰਦਾ ਵਾਂ। ਇਹ ਵੀ ਕੋਈ ਫ਼ਜ਼ੂਲ ਜਿ਼ਦ ਏ। ਪਤਾ ਏ, ਕੋਈ ਨਹੀਂ ਹੋਂਦਾ।
ਬਹੁੰ ਪਿਆਰ ਨਾਲ਼
ਮਨੂ
An apology to the reader, written from somewhere in the middle of the maze. The narrator admits that his explanations may be wrong—and wonders whether explanations were ever the point. He has left signs behind, but too many signs can be another way of getting lost.
Here, the book begins to fold back on itself: the same day, the same thought, the same cat, the same rain—each returning with some small difference. Fifty years are lived one day at a time, because perhaps a life is only bearable that way.
If you have followed the roads this far, you may already have noticed that they do not always lead somewhere. Or perhaps you are already somewhere.